ਸੀ. ਆਈ. ਏ. ਸਮਾਣਾ ਦੀ ਟੀਮ ਨੇ ਚੀਕਾ ਵਿਚ ਮਾਰੀ ਰੇਡ

11/4/2018 7:17:57 AM

ਪਟਿਆਲਾ, (ਬਲਜਿੰਦਰ)- ਆਈ. ਐੱਸ. ਆਈ. ਦੀ ਸਰਪ੍ਰਸਤੀ ਵਾਲੇ ‘ਖਾਲਿਸਤਾਨੀ  ਗਦਰ ਫੋਰਸ’ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸ਼ਬਨਮਦੀਪ ਸਿੰਘ ਦੀ ਗ੍ਰਿਫਤਾਰੀ ਤੋਂ  ਬਾਅਦ ਇਸ ਮਾਮਲੇ ਦੀ ਪਟਿਆਲਾ ਪੁਲਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ। ਅੱਜ ਸੀ. ਆਈ. ਏ.  ਸਮਾਣਾ ਦੀ ਪੁਲਸ ਪਾਰਟੀ ਇੰਚਾਰਜ ਵਿਜੇ ਕੁਮਾਰ ਦੀ ਅਗਵਾਈ ਹੇਠ ਚੀਕਾ (ਹਰਿਆਣਾ) ਪਹੁੰਚੀ,  ਜਿਥੇ ਟੀਮ ਨੇ ਜਿਹਡ਼ੇ ਕੰਪਿਊਟਰ ਸੈਂਟਰ ਤੋਂ ਖਾਲਿਸਤਾਨੀ ਗਦਰ ਫੋਰਸ ਦੇ ਸਟਿੱਕਰ ਤੇ  ਲੈਟਰ ਪੈਡ ਛਪਵਾਏ ਸਨ, ਉਸ ਕੰਪਿਊਟਰ ਸੈਂਟਰ ’ਤੇ ਰੇਡ ਕੀਤੀ ਤੇ ਕਾਫੀ ਸਾਮਾਨ ਆਪਣੇ  ਕਬਜ਼ੇ ਵਿਚ ਲਿਆ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ  ਦੱਸਿਆ ਕਿ ਸੀ. ਆਈ. ਏ. ਸਟਾਫ ਸਮਾਣਾ ਦੀ ਪੁਲਸ ਵੱਲੋਂ ਚੀਕਾ ਵਿਚ ਰੇਡ ਕੀਤੀ ਗਈ ਹੈ।  ਪੁਲਸ ਨੇ ਉਹ ਕੰਪਿਊਟਰ ਬਰਾਮਦ ਕਰ ਲਿਆ ਹੈ, ਜਿਸ ਵਿਚ ਖਾਲਿਸਤਾਨ ਗਦਰ ਫੋਰਸ ਦੇ ਸਟਿੱਕਰ  ਤੇ ਲੈਟਰ ਪੈਡ ਛਾਪੇ ਗਏ ਸਨ। ਇਸ ਤੋਂ ਬਾਅਦ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕੀਤੀ ਗਈ ਹੈ।  
ਦੂਜੇ ਪਾਸੇ ਪੁਲਸ ਵੱਲੋਂ ਇਸ ਮਾਮਲੇ ਵਿਚ ਗੁਰਸੇਵਕ ਸਿੰਘ ਦੇ ਰਿਸ਼ਤੇਦਾਰ ਦੀ ਭਾਲ ਲਈ ਵੀ  ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਡੀ. ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ  ਹੇਠ ਪੁਲਸ ਵੱਲੋਂ ਲਗਾਤਾਰ ਇਸ ਮਾਮਲੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਪੁਲਸ  ਵੱਲੋਂ ਇਸ ਮਾਮਲੇ ਵਿਚ ਬਰਾਮਦ ਕੀਤੇ ਗਏ ਗ੍ਰਨੇਡ ਦੀ ਵੀ ਜਾਂਚ ਕੀਤੀ ਗਈ ਕਿ ਇਹ ਗ੍ਰਨੇਡ  ਕਿੱਥੋਂ ਬਣਿਆ ਹੋਇਆ ਹੈ ਤੇ ਇਸ ਦੀ ਕਿੰਨੀ ਸਮਰੱਥਾ ਹੈ। ਪੁਲਸ ਨੇ ਜਿਥੇ ਗ੍ਰਨੇਡ ਦੱÎਬਿਆ  ਹੋਇਆ ਸੀ, ਉਸ ਦੀ ਜਾਂਚ ਪਹਿਲਾਂ ਹੀ ਕਰ ਲਈ ਹੈ।  ® ਦੱਸਣਯੋਗ ਹੈ ਕਿ ਪਟਿਆਲਾ ਪੁਲਸ ਵੱਲੋਂ ਇੰਟੈਲੀਜੈਂਸੀ ਦੇ ਇਨਪੁੱਟ ਦੇ ਅਾਧਾਰ  ’ਤੇ ਦੋ ਦਿਨ ਪਹਿਲਾਂ ਸ਼ਬਨਮਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਅਾ ਸੀ, ਜਿਸ ਤੋਂ ਇਕ  ਪਿਸਤੌਲ ਅਤੇ ਇਕ ਗ੍ਰਨੇਡ ਬਰਾਮਦ ਕੀਤਾ  ਸੀ।