BSF ਨੇ ਭਾਰਤੀ ਸੀਮਾ ’ਚ ਦਾਖ਼ਲ ਹੋਏ ਘੁਸਪੈਠੀਏ ਨੂੰ ਕੀਤਾ ਪਾਕਿ ਰੇਂਜਰਸ ਹਵਾਲੇ

04/21/2022 5:05:56 PM

ਫਿਰੋਜ਼ਪੁਰ (ਕੁਮਾਰ) : ਬੀ.ਐੱਸ.ਐੱਫ. ਨੇ ਭਾਰਤੀ ਸੀਮਾ ’ਚ ਘੁਸਪੈਠ ਕੀਤੇ ਇਕ ਪਾਕਿ ਨਾਗਰਿਕ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਪਾਕਿ ਰੇਂਜਰਸ ਹਵਾਲੇ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ’ਚ ਇਕ ਪਾਕਿ ਘੁਸਪੈਠੀਆ ਭਾਰਤੀ ਸੀਮਾ ’ਚ ਦਾਖ਼ਲ ਹੋ ਗਿਆ ਸੀ।  ਪੁੱਛਗਿੱਛ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਅਤੇ ਤਲਾਸ਼ੀ ਲੈਣ ’ਤੇ ਵੀ ਉਸ ਕੋਲ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਬੀ.ਐੱਸ.ਐੱਫ.ਵਲੋਂ ਪਾਕਿ ਰੇਂਜਰ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਪਾਕਿ ਨਾਗਰਿਕ ਨੂੰ ਪਾਕਿਸਤਾਨ ਰੇਂਜ਼ਰਸ ਹਵਾਲੇ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡਾਲਾ ਦੇ ਨੇੜਲੇ ਸਹਿਯੋਗੀ ਜੱਸਾ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ


Anuradha

Content Editor

Related News