ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਕੀਤੀ 166 ਕਰੋੜ ਦੀ ਬੋਗਸ ਬਿਲਿੰਗ, ਸਰਕਾਰ ਨੂੰ ਵੀ ਲਾ ਦਿੱਤਾ ਕਰੋੜਾਂ ਦਾ ਚੂਨਾ

Monday, Mar 04, 2024 - 04:06 AM (IST)

ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਕੀਤੀ 166 ਕਰੋੜ ਦੀ ਬੋਗਸ ਬਿਲਿੰਗ, ਸਰਕਾਰ ਨੂੰ ਵੀ ਲਾ ਦਿੱਤਾ ਕਰੋੜਾਂ ਦਾ ਚੂਨਾ

ਲੁਧਿਆਣਾ (ਗੌਤਮ)- ਆਧਾਰ ਕਾਰਡ ਸਮੇਤ ਹੋਰ ਦਸਤਾਵੇਜ਼ਾਂ ਦੀ ਟੈਂਪਰਿੰਗ ਕਰ ਕੇ ਇਕ ਸ਼ਾਤਰ ਨੇ ਜੀ.ਐੱਸ.ਟੀ. ਵਿਭਾਗ ਤੋਂ ਆਪਣੀ ਫਰਮ ਨੂੰ ਰਜਿਸਟਰਡ ਕਰਵਾ ਕੇ 166 ਕਰੋੜ ਦੀ ਬੋਗਸ ਬਿਲਿੰਗ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਦਿੱਤਾ। ਜਦੋਂ ਆਧਾਰ ਕਾਰਡਧਾਰੀ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਉਸ ਨੂੰ 24,19,42,700 ਰੁਪਏ ਦੀ ਇਨਕਮ ਦੇ ਸਬੰਧ ’ਚ ਟੈਕਸ ਜਮ੍ਹਾ ਕਰਵਾਉਣ ਦਾ ਨੋਟਿਸ ਮਿਲਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਵਿਭਾਗ ਨੇ ਦੱਸਿਆ ਕਿ ਉਸ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਨਵੀਂ ਦਿੱਲੀ ’ਚ ਨਾਨਕ ਐਂਟਰਪ੍ਰਾਈਜ਼ਿਜ਼ ਨਾਮੀ ਫਰਮ ਚੱਲ ਰਹੀ ਹੈ। ਸ਼ਿਕਾਇਤਕਰਤਾ ਨੇ ਧੋਖਾਦੇਹੀ ਦਾ ਪਤਾ ਲੱਗਣ ’ਤੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਸਾਈਬਰ ਸੈੱਲ ਦੀ ਟੀਮ ਨੇ 6 ਮਹੀਨਿਆਂ ਦੀ ਜਾਂਚ ਤੋਂ ਬਾਅਦ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਫਰਮ ਬਣਾਉਣ ਵਾਲੇ ਲੋਕਾਂ ਦਾ ਪਤਾ ਲਾਇਆ।

ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ

ਇਸ ਸਬੰਧੀ ਸ਼ਿਮਲਾ ਕਾਲੋਨੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੇ ਬਿਆਨ ’ਤੇ ਥਾਣਾ ਬਸਤੀ ਜੋਧੇਵਾਲ ’ਚ 6 ਮੁਲਜ਼ਮਾਂ ਖਿਲਾਫ਼ ਆਈ.ਟੀ. ਐਕਟ, ਸਾਜ਼ਿਸ਼ ਤਹਿਤ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੁੱਖ ਸਾਜ਼ਿਸ਼ਕਰਤਾ ਹਰਦੀਪ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਬੱਬਰ, ਸੁਮਿਤ ਕੁਮਾਰ, ਸੰਤੋਖ ਸਿੰਘ, ਹਰਪਾਲ ਸਿੰਘ ਅਤੇ ਹੋਰਨਾਂ ਖਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁੱਖ ਮੁਲਜ਼ਮ ਹਰਦੀਪ ਸਿੰਘ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਰਿਮਾਂਡ ’ਤੇ ਲਿਆ ਗਆ ਹੈ।

ਔਰਤਾਂ ਦੇ ਨਾਂ ’ਤੇ ਲਏ ਮੋਬਾਈਲ 'ਤੇ ਖੁਲ੍ਹਵਾਏ ਪ੍ਰਾਈਵੇਟ ਬੈਂਕਾਂ ’ਚ ਖਾਤੇ
ਟੀਮ ਨੇ ਜਾਂਚ ਦੌਰਾਨ ਪਾਇਆ ਕਿ ਜਿਨ੍ਹਾਂ ਨੰਬਰਾਂ ਤੋਂ ਫਰਮ ਰਜਿਸਟਰ ਕਰਵਾਈ ਗਈ ਸੀ, ਉਹ ਰੋਪੜ ਦੀ ਇਕ ਔਰਤ ਦੇ ਨਾਂ ’ਤੇ ਸੀ ਅਤੇ ਉਸ ਦਾ ਅਲਟਰਨੇਟ ਨੰਬਰ ਵੀ ਕਿਸੇ ਦੂਜੀ ਔਰਤ ਦੇ ਨਾਂ ’ਤੇ ਸੀ। ਅਗਲੀ ਜਾਂਚ ਤੋਂ ਬਾਅਦ ਫਰਮ ਰਜਿਸਟਰਡ ਕਰਵਾਉਂਦੇ ਸਮੇਂ ਜਿਸ ਨੰਬਰ ਦੀ ਵਰਤੋਂ ਕੀਤੀ ਗਈ, ਉਹ ਸਾਜ਼ਿਸ਼ਕਰਤਾ ਹਰਦੀਪ ਸਿੰਘ ਦੇ ਨਾਂ ’ਤੇ ਸੀ।

ਇਹ ਟਿਪ ਮਿਲਦੇ ਹੀ ਟੀਮ ਨੇ ਅਗਲੀ ਜਾਂਚ ਸ਼ੁਰੂ ਕੀਤੀ ਤਾਂ ਬਾਕੀ ਮੁਲਜ਼ਮਾਂ ਸਬੰਧੀ ਸੁਰਾਗ ਮਿਲਣੇ ਸ਼ੁਰੂ ਹੋਏ। ਜਦੋਂ ਟੀਮ ਨੇ ਉਕਤ ਨਿੱਜੀ ਬੈਂਕ ’ਚ ਖੁੱਲ੍ਹਵਾਏ ਖਾਤਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉੱਥੇ ਵੀ ਮੁਲਜ਼ਮਾਂ ਨੇ ਗਲਤ ਮੋਬਾਈਲ ਨੰਬਰ ਦਿੱਤੇ ਹੋਏ ਸਨ, ਜਦਕਿ ਮੁਲਜ਼ਮਾਂ ਦੇ ਦੂਜੇ ਮੋਬਾਈਲ ਨੰਬਰਾਂ ’ਤੇ ਜੀ.ਐੱਸ.ਟੀ. ਵਿਭਾਗ ਅਤੇ ਬੈਂਕ ਵੱਲੋਂ ਐੱਸ.ਐੱਮ.ਐੱਸ. ਭੇਜੇ ਜਾ ਰਹੇ ਸਨ।

ਇਹ ਵੀ ਪੜ੍ਹੋ- ਸਵਾਰੀਆਂ ਨੂੰ ਲੈ ਕੇ ਆਟੋ ਚਾਲਕਾਂ 'ਚ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ, ਇਕ ਦਾ ਵੱਢਿਆ ਗਿਆ ਹੱਥ (ਵੀਡੀਓ)

ਮੁਲਜ਼ਮ ਸੁਮਿਤ ਦੇ ਨਾਂ ’ਤੇ ਰਾਧੇ ਐਂਟਰਪ੍ਰਾਈਜ਼ਿਜ਼ ਅਤੇ ਇਕ ਔਰਤ ਦੇ ਨਾਂ ’ਤੇ ਐੱਮ.ਕੇ. ਟ੍ਰੇਡਰਜ਼ ਦੇ ਨਾਮ ’ਤੇ ਬੈਂਕ ਖਾਤਾ ਖੁੱਲਵਾ ਕੇ ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨ ਕੀਤੀ ਗਈ ਸੀ। ਟੀਮ ਵੱਲੋਂ ਜਾਂਚ ਕਰਨ ’ਤੇ ਉਸ ਤੋਂ ਰੋਜ਼ ਲੱਖਾਂ ਰੁਪਏ ਦੀ ਟ੍ਰਾਂਸਫਰ ਕਰਨ ਅਤੇ ਕਰੀਬ 18 ਈ-ਮੇਲ ਆਈ.ਡੀਜ਼ ਦਾ ਪਤਾ ਲੱਗਾ।

ਵਿਭਾਗ ਦੀ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਇਨ੍ਹਾਂ ਫਰਮਾਂ ਨਾਲ 166 ਕਰੋੜ ਰੁਪਏ ਦੀ ਬੋਗਸ ਬਿਲਿੰਗ ਕੀਤੀ ਅਤੇ 24,19,42,700 ਰੁਪਏ ਦਾ ਚੂਨਾ ਲਗਾਇਆ ਹੈ। ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਅਮਨਦੀਪ ਸਿੰਘ ਦੀ ਫੋਟੋ ਟੈਂਪਰਿੰਗ ਕਰ ਕੇ ਉਸ ’ਤੇ ਹੋਰਨਾਂ ਮੁਲਜ਼ਮਾਂ ਦੀ ਫੋਟੋ ਲਗਾ ਕੇ ਅਤੇ ਉਸ ਦਾ ਪੈਨ ਨੰਬਰ ਵਰਤ ਕੇ ਨਵੀਂ ਦਿੱਲੀ ’ਚ ਫਰਮ ਖੋਲ੍ਹ ਕੇ ਉਸ ਨੂੰ ਰਜਿਸਟਰਡ ਕਰਵਾਇਆ ਸੀ।

ਮਿਲਰਗੰਜ ਤੋਂ ਕਰ ਰਹੇ ਸਕ੍ਰੈਪ ਦੀ ਬਿਲਿੰਗ
ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮਾਂ ਨੇ ਮਿਲਰਗੰਜ ’ਚ ਵੀ ਵੱਖ-ਵੱਖ ਫਰਮਾਂ ਦੇ ਆਫਿਸ ਬਣਾਏ ਹੋਏ ਸਨ ਅਤੇ ਮੁਲਜ਼ਮ ਇਨ੍ਹਾਂ ਫਰਮਾਂ ਤੋਂ ਸਕ੍ਰੈਪ ਦੀ ਬਿਲਿੰਗ ਕਰ ਰਹੇ ਸਨ। ਗੌਰ ਹੋਵੇ ਕਿ ਸਕ੍ਰੈਪ ’ਤੇ 18 ਫੀਸਦੀ ਜੀ.ਐੱਸ.ਟੀ. ਲਗਦਾ ਹੈ, ਜੋ ਮੁਲਜ਼ਮ ਖੁਦ ਹੀ ਰੱਖ ਰਹੇ ਸਨ। ਉਕਤ ਮੁਲਜ਼ਮ ਸਿਰਫ ਕਾਗਜ਼ਾਂ ’ਚ ਹੀ ਖਰੀਦੋ-ਫਰੋਖ਼ਤ ਕਰ ਰਹੇ ਸਨ, ਜੋ ਉਨ੍ਹਾਂ ਨੇ ਖੁਦ ਹੀ ਬਣਾਈਆਂ ਹੋਈਆਂ ਸਨ। ਮਾਮਲੇ ’ਚ ਵਿਭਾਗ ਵੱਲੋਂ ਪ੍ਰਾਈਵੇਟ ਬੈਂਕ ’ਚ ਤਾਇਨਾਤ ਇਕ ਮੁਲਾਜ਼ਮ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਖੁਲਾਸਾ ਹੋਣ ਤੋਂ ਬਾਅਦ ਜ਼ਿਆਦਾਤਰ ਬੋਗਸ ਬਿਲਿੰਗ ਕਰਨ ਵਾਲੇ ਅੰਡਰ ਗਰਾਊਂਡ ਹੋ ਗਏ।

ਇਹ ਵੀ ਪੜ੍ਹੋ- ਵਿਆਹ ਵਾਲੇ ਘਰ ਵਿਛ ਗਏ ਸੱਥਰ, ਭੰਗੜਾ ਪਾਉਂਦੇ ਸਮੇਂ DJ 'ਚ ਆਇਆ ਕਰੰਟ, ਸਕੇ ਭਰਾਵਾਂ ਸਣੇ 3 ਦੀ ਹੋਈ ਮੌਤ

ਮਾਮਲੇ ਦੀ ਜਾਂਚ ’ਚ ਕਈ ਫਰਮਾਂ ਦੀ ਜਾਂਚ ਜਾਰੀ
ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਚੱਲ ਰਹੀ ਜਾਂਚ ਤੋਂ ਕਰੋੜਾਂ ਰੁਪਏ ਦੀ ਬੋਗਸ ਬਿਲਿੰਗ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਜੁੜੀਆਂ ਹੋਰ ਕਈ ਫਰਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਜਿਨ੍ਹਾਂ ਔਰਤਾਂ ਦੇ ਨਾਂ ਨਾਲ ਬੈਂਕਾਂ ’ਚ ਖਾਤੇ ਖੋਲ੍ਹੇ ਗਏ ਸਨ। ਉਨ੍ਹਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਮਲੇ ’ਚ ਵਾਂਟਿਡ ਹੋਰਨਾਂ ਮੁਲਜ਼ਮਾਂ ਦੀ ਭਾਲ ’ਚ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News