ਸੰਤਾਂ ਮਹਾਪੁਰਸ਼ਾਂ ਦੀ ਕ੍ਰਿਪਾ ਸਦਕਾ ਹੀ ਇਸ ਅਹੁਦੇ ਤੇ ਪਹੁੰਚਿਆ : ਬਿਕਰਮ ਮੋਫਰ

Sunday, Sep 22, 2019 - 10:40 PM (IST)

ਸੰਤਾਂ ਮਹਾਪੁਰਸ਼ਾਂ ਦੀ ਕ੍ਰਿਪਾ ਸਦਕਾ ਹੀ ਇਸ ਅਹੁਦੇ ਤੇ ਪਹੁੰਚਿਆ : ਬਿਕਰਮ ਮੋਫਰ

ਮਾਨਸਾ, (ਸੰਦੀਪ ਮਿੱਤਲ)- ਅੱਜ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਨਵ-ਨਿਯੁਕਤ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਚੇਅਰਮੈਨ ਬਨਣ ਤੋਂ ਬਾਅਦ ਉਦਾਸੀਨ ਭੇਖ ਦਾ ਬਹੁਤ ਹੀ ਪ੍ਰਾਚੀਨ ਸਥਾਨ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਕੇ ਡੇਰੇ ਦਾ ਗੱਦੀ ਨਸੀਨ ਮਹੰਤ ਅਮ੍ਰਿਤ ਮੁਨੀ ਜੀ, ਮਹੰਤ ਸਾਨਤਾ ਨੰਦ ਜੀ ਬੀਰੋਕੇ ਵਾਲਿਆਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੋਫਰ ਪਰਿਵਾਰ ਨੂੰ ਪ੍ਰਮਾਤਮਾ ਸਮਾਜ ਸੇਵਾ ਅਤੇ ਹੱਕ ਸੱਚ ਤੇ ਚੱਲਣ ਦਾ ਬਲ ਬਖਸੇ ਕਿਉ ਕਿ ਇਹ ਪਰਿਵਾਰ ਅੱਜ ਤੋ ਹੀ ਨਹੀ ਸ਼ੁਰੂ ਤੋਂ ਹੀ ਸੰਤਾਂ ਮਹਾਂਪੁਰਸ਼ਾ ਤੋਂ ਆਸ਼ਿਰਵਾਦ ਲੈ ਕੇ ਹੀ ਹਰ ਇੱਕ ਕੰਮ ਦੀ ਸ਼ੁਰੂਆਤ ਕਰਦੇ ਹਨ ਪ੍ਰਮਾਤਮਾ ਇਸ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ। ਉਨ੍ਹਾਂ ਦੇ ਪਿਤਾ ਅਜੀਤ ਇੰਦਰ ਸਿੰਘ ਮੋਫਰ, ਮਾਤਾ ਕੁਲਵਿੰਦਰ ਕੋਰ ਮੋਫਰ, ਧਰਮ ਪਤਨੀ ਸ੍ਰੀਮਤੀ ਅਪਨਦੀਪ ਕੋਰ ਅਤੇ ਨਜਦੀਕੀ ਰਿਸਤੇਦਾਰ ਵੀ ਨਾਲ ਸਨ। ਇਸ ਮੋਕੇ ਬਿਕਰਮ ਸਿੰਘ ਮੋਫਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਜਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਚਾਇਤ ਮੰਤਰੀ ਤ੍ਰਿਪਿਤ ਰਜਿੰਦਰ ਸਿੰਘ ਬਾਜਵਾ ਨੇ ਸੋਪੀ ਹੈ ਉਹ ਉਸ ਨੂੰ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਸੰਤਾਂ ਮਹਾਪੁਰਸਾ ਦੀ ਅਪਾਰ ਕ੍ਰਿਪਾ ਸਦਕਾ ਹੀ ਜ਼ਿਲ੍ਹਾਂ ਪ੍ਰੀਸਦ ਦੀ ਚੋਣ ਵਿਚੋਂ ਉਹ ਰਿਕਾਰਡ ਤੋੜ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਆਏ ਸਨ ਤੇ ਅੱਜ ਸਰਬ ਸੰਮਤੀ ਨਾਲ ਜ਼ਿਲ੍ਹਾਂ ਪ੍ਰੀਸਦ ਦੇ ਚੇਅਰਮੈਨ ਬਣੇ ਹਨ। ਇਸ ਮੋਕੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਬਿਕਰਮ ਮੋਫਰ ਦੇ ਸਿਆਸੀ ਸਲਾਹਕਾਰ ਚੁਸਪਿੰਦਰ ਸਿੰਘ ਭੁਪਾਲ, ਗੁਰਦੀਪ ਸਿੰਘ ਲਖਮੀਰ ਵਾਲਾ, ਗੋਲਡੀ ਨਾਰਾ, ਸੱਤਪਾਲ ਵਰਮਾ, ਸੁੱਖਾ ਭਾਊ, ਅੱਪੀ ਝੱਬਰ, ਸੁੱਖੀ ਭੰਮੇ, ਪੋਲੋਜੀਤ ਬਾਜੇਵਾਲਾ, ਪੰਮੀ ਸਰਪੰਚ ਰਾਏਪੁਰ, ਸੱਤਪਾਲ ਮੂਲੇਵਾਲਾ, ਸਰਪੰਚ ਰਾਜੂ ਅੱਕਾਂਵਾਲੀ, ਗੁਰਲਾਲ ਸਿੰਘ ਗੋਬਿੰਦਪੁਰਾ,ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਗੁਰਸੰਗਤ ਸਿੰਘ ਗੁਰਨੇ, ਜਗਰੂਪ ਸਿੰਘ ਮੰਢਾਲੀ, ਜਗਦੇਵ ਸਿੰਘ ਜੋਈਆਂ, ਅਮਰੀਕ ਸਿੰਘ ਛੀਨੇ, ਦਰਸਨ ਸਿੰਘ ਟਾਹਲੀਆਂ, ਸਤਗੁਰ ਸਿੰਘ ਬੀਰੋਕੇ, ਪਰਮਜੀਤ ਸਿੰਘ ਨੰਗਰ, ਜਗਤਾਰ ਸਿੰਘ ਭੁਲੇਰੀਆ, ਅਜੈਬ ਸਿੰਘ ਚੰਚੋਹਰ, ਬੇਅੰਤ ਸਿੰਘ ਚਹਿਲਾਂ ਵਾਲੀ, ਬਲਦੇਵ ਸਿੰਘ ਤਾਲਵਾਲਾ, ਪ੍ਰਕਾਸ ਚੰਦ ਕੁਲਰੀਆਂ, ਕੇ.ਸੀ ਬਾਵਾ, ਬਲਵਿੰਦਰ ਸੇਦੇਵਾਲਾ, ਸਤਨਾਮ ਸੇਰਖਾਂ, ਹਰਮੇਸ ਖਿਆਲਾ, ਗੀਤੂ ਬੀਰੋਕੇ, ਦਰਸਨ ਮੋਫਰ, ਭੋਲਾ ਸਿੰਘ ਹਸਨਪੁਰ, ਲਛਮਣ ਸਿੰਘ ਗੰਢੂ ਕਲਾਂ, ਮੱਖਣ ਸਿੰਘ ਭੱਠਲ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੱਡੀ ਗਿਣਤੀ ਵਿਚ ਮੋਫਰ ਪਰਿਵਾਰ ਨੂੰ ਵਧਾਈ ਦਿੱਤੀ।


author

Bharat Thapa

Content Editor

Related News