ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਮਨੀ ਤੇ ਤੂਫਾਨ ਦਾ ਵੱਡਾ ਖੁਲਾਸਾ, ਦਰਮਨ ਕਾਹਲੋਂ ਦਾ ਨਾਂ ਆਇਆ ਸਾਹਮਣੇ

11/14/2022 5:43:25 PM

ਲੁਧਿਆਣਾ/ਮਾਨਸਾ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਇਸ ਹਾਈ ਪ੍ਰੋਫਾਈਲ ਕਤਲ ਕਾਂਡ ਵਿਚ ਹੁਣ ਗੈਂਗਸਟਰ ਦਰਮਨਜੋਤ ਸਿੰਘ ਕਾਹਲੋਂ ਦਾ ਨਾਮ ਸਾਹਮਣੇ ਆਇਆ ਹੈ। ਇਹ ਖੁਲਾਸਾ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਮਨੀ ਰਈਆ ਅਤੇ ਤੂਫਾਨ ਨੇ ਕੀਤਾ ਹੈ। ਦਰਅਸਲ ਲੁਧਿਆਣਾ ਪੁਲਸ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗੈਂਗਸਟਰਾਂ ਤੂਫਾਨ ਅਤੇ ਮਨੀ ਰਈਆ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ।  ਪੁਲਸ ਨੂੰ ਗੈਂਗਸਟਰਾਂ ਦਾ 5 ਦਿਨ ਦਾ ਰਿਮਾਂਡ ਮਿਲਿਆ ਹੈ। ਰਿਮਾਂਡ ਦੌਰਾਨ ਗੈਂਗਸਟਰਾਂ ਨੇ ਗੋਲਡੀ ਬਰਾੜ ਦੇ ਵਿਦੇਸ਼ ’ਚ ਬੈਠੇ ਸਾਥੀ ਦਰਮਨਜੋਤ ਸਿੰਘ ਕਾਹਲੋਂ ਦਾ ਨਾਂ ਦਾ ਖ਼ੁਲਾਸਾ ਕੀਤਾ ਹੈ।

ਲੁਧਿਆਣਾ ਪੁਲਸ ਨੇ ਮੂਸੇਵਾਲਾ ਕਾਂਡ ’ਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ ’ਚ ਵਿਦੇਸ਼ੀ ਮੂਲ ਦੇ ਗੈਂਗਸਟਰ ਦਰਮਨ ਕਾਹਲੋਂ ਦਾ ਨਾਮ ਲਿਆ ਹੈ। ਗੈਂਗਸਟਰਾਂ ਨੇ ਪੁਲਸ ਨੂੰ ਦੱਸਿਆ ਕਿ ਦਰਮਨ ਕਾਹਲੋਂ ਨੇ ਉਨ੍ਹਾਂ ਨੂੰ ਸਤਬੀਰ ਨੂੰ ਮਿਲਣ ਲਈ ਕਿਹਾ ਸੀ ਜੋ ਉਨ੍ਹਾਂ ਨੂੰ ਆਪਣੀ ਕਾਰ ’ਚ ਮਾਨਸਾ ਲੈ ਜਾਵੇਗਾ। ਦਰਮਨ ਨੇ ਬਦਮਾਸ਼ਾਂ ਨੂੰ ਦੋ ਟਾਸਕ ਦਿੱਤੇ ਸਨ। ਇਕ ਕੰਮ ਪੈਸੇ ਪਹੁੰਚਾਉਣ ਦਾ ਸੀ ਅਤੇ ਦੂਜਾ ਮੂਸੇਵਾਲਾ ਦੇ ਕਤਲ ਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਾਹਲੋਂ ਅਮਰੀਕਾ ’ਚ ਲੁਕਿਆ ਹੋਇਆ ਹੈ ਅਤੇ ਉਸ ਨੂੰ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ- ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, ਸਕੂਲ ਬੱਸ ਨੂੰ ਬਚਾਉਂਦਿਆਂ ਪ੍ਰਾਈਵੇਟ ਬੱਸ ਹੋਈ ਹਾਦਸਾਗ੍ਰਸਤ

ਕਤਲ ਕੇਸ ’ਚ ਹਥਿਆਰ ਸਪਲਾਈ ਕਰਨ ਜਾ ਰਹੀ ਫਾਰਚੂਨਰ ਕਾਰ ’ਚ ਸਵਾਰ ਮਨੀ ਰਈਆ ਅਤੇ ਮਨਦੀਪ ਤੂਫਾਨ ਦੀ ਪਹਿਲਾਂ ਹੀ ਪਛਾਣ ਹੋ ਚੁੱਕੀ ਸੀ। ਤੀਜੇ ਮੁਲਜ਼ਮ ਦੀ ਬਾਅਦ ’ਚ ਪਛਾਣ ਹੋ ਗਈ ਜੋ ਬਟਾਲਾ ਦਾ ਰਹਿਣ ਵਾਲਾ ਗੁਰਮੀਤ ਸੀ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੇ ਫਾਰਚੂਨਰ ਕਾਰ ’ਚ ਪੁਲਸ ਦੀ ਵਰਦੀ ਪਾ ਕੇ ਮੂਸੇਵਾਲਾ ਦੇ ਘਰ ਜਾਅਲੀ ਪੁਲਸ ਮੁਲਾਜ਼ਮ ਬਣ ਕੇ ਫਰਜ਼ੀ ਐਨਕਾਊਂਟਰ ਕਰਨ ਦੀ ਯੋਜਨਾ ਬਣਾਈ ਸੀ। ਮੂਸੇਵਾਲਾ ਕੋਲ ਸੁਰੱਖਿਆ ਮੁਲਾਜ਼ਮ ਸਨ, ਜਿਸ ਕਾਰਨ ਬਦਮਾਸ਼ਾਂ ਨੇ ਮੌਕੇ 'ਤੇ ਹੀ ਪਲਾਨ ਬਦਲ ਦਿੱਤਾ।

ਗੈਂਗਸਟਰ ਮਨਦੀਪ ਸਿੰਘ ਤੁਫ਼ਾਨ ਅਤੇ ਮਨੀ ਰਈਆ ’ਤੇ ਵੀ ਲੁਧਿਆਣਾ ਪੁਲਸ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ’ਚ ਬਦਮਾਸ਼ਾਂ ਨੂੰ ਲੁਧਿਆਣਾ ਲਿਆਂਦਾ ਗਿਆ। ਮੌਕੇ ’ਤੇ ਆ ਕੇ ਬਦਮਾਸ਼ਾ ਨੇ ਉਸ ਸਮੇਂ ਕੈਨੇਡਾ ’ਚ ਬੈਠੇ ਗੋਲਡੀ ਬਰਾੜ ਦੀ ਜਾਣਕਾਰੀ ਦਿੱਤੀ ਸੀ ਕਿ ਮੂਸੇਵਾਲਾ ਕੋਲ ਜ਼ਿਆਦਾ ਗੰਨਮੈਨ ਹਨ, ਜਿਸ ਕਾਰਨ ਉਹ ਪੁਲਸ ਮੁਲਾਜ਼ਮ ਹੋਣ ਦੇ ਬਾਵਜੂਦ ਉਨ੍ਹਾਂ ਦੇ ਘਰ 'ਤੇ ਹਮਲਾ ਨਹੀਂ ਕਰ ਸਕੇ।

ਆਖ਼ਿਰ ’ਚ ਗੋਲਡੀ ਬਰਾੜ ਨੇ ਯੋਜਨਾ ਬਣਾਈ ਅਤੇ  ਨਵੇਂ ਸ਼ੂਟਰ ਤੋਂ ਮੂਸੇਵਾਲਾ ਦਾ ਕਤਲ ਕਰਵਾਇਆ। ਇਸ ਮਾਮਲੇ ’ਚ  ਪੁਲਸ ਨੇ ਅਕਾਲੀ ਆਗੂ ਦੇ ਖਾਸ ਸੰਦੀਪ ਕਾਹਲੋਂ ਨੂੰ ਵੀ ਗ੍ਰਿਫ਼ਤਾਰ ਦਿੱਤਾ ਸੀ। ਕਾਹਲੋਂ ਨੇ ਹੀ ਮਾਨਸਾ ’ਚ 3 ਸ਼ੂਟਰ ਭੇਜੇ ਸੀ। ਇਨ੍ਹਾਂ ਸ਼ੂਟਰਾਂ ’ਚ ਮਨੀ ਰਈਆ, ਤੁਫ਼ਾਨ ਅਤੇ ਗੁਰਮੀਤ ਮੋਤੀ ਸੀ।


Shivani Bassan

Content Editor

Related News