ਚੰਡੀਗੜ੍ਹ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਪਿਛਲੇ ਸਾਲ ਧੜਾਧੜ ਰੱਦ ਕੀਤੇ ਲਾਈਸੈਂਸ

Wednesday, Nov 22, 2023 - 02:21 PM (IST)

ਚੰਡੀਗੜ੍ਹ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਪਿਛਲੇ ਸਾਲ ਧੜਾਧੜ ਰੱਦ ਕੀਤੇ ਲਾਈਸੈਂਸ

ਚੰਡੀਗੜ੍ਹ- ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਬੀਤੇ ਸਾਲ ਧੜਾਧੜ ਚਲਾਨ ਕੱਟੇ ਗਏ ਸਨ। ਇਸ ਦੇ ਨਾਲ-ਨਾਲ ਵੱਡੀ ਗਿਣਤੀ 'ਚ ਲੋਕਾਂ ਦੇ ਲਾਈਸੈਂਸ ਵੀ ਰੱਦ ਕੀਤੇ ਗਏ ਸਨ। ਅੰਕੜਿਆਂ ਮੁਤਾਬਕ ਸਾਲ 2022 ਤੋਂ ਹੁਣ ਤੱਕ 1,480 ਤੋਂ ਵੀ ਵੱਧ ਲਾਈਸੈਂਸ ਰੱਦ ਕੀਤੇ ਗਏ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਲਾਈਸੈਂਸ ਵਾਹਨ ਚਾਲਕ ਵੱਲੋਂ ਹੈਲਮੇਟ ਨਾ ਪਹਿਨਣ ਕਾਰਨ ਰੱਦ ਹੋਏ ਸਨ। 

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਅੰਕੜਿਆਂ ਮੁਤਾਬਕ ਸਾਲ 2022 'ਚ 1,052 ਅਤੇ ਇਸ ਸਾਲ ਅਕਤੂਬਰ ਮਹੀਨੇ ਤੱਕ 429 ਲਾਈਸੈਂਸ ਰੱਦ ਕੀਤੇ ਜਾ ਚੁੱਕੇ ਹਨ। 2022 'ਚ ਰੱਦ ਕੀਤੇ ਗਏ ਲਾਈਸੈਂਸ ਦੇ ਮਾਮਲਿਆਂ 'ਚੋਂ 681 ਲਾਈਸੈਂਸ ਹੈਲਮਟ ਨਾ ਪਹਿਨਣ ਕਾਰਨ ਰੱਦ ਕੀਤੇ ਗਏ ਸਨ, ਜਦਕਿ ਇਸ ਸਾਲ ਇਹ ਗਿਣਤੀ 267 ਰਹੀ ਹੈ। ਇਸ ਤੋਂ ਬਾਅਦ ਦੂਜਾ ਵੱਡਾ ਕਾਰਨ ਓਵਰਸਪੀਡਿੰਗ ਰਿਹਾ, ਜਿਸ ਕਾਰਨ ਸਾਲ 2022 'ਚ 242 ਅਤੇ ਇਸ ਸਾਲ 79 ਲਾਈਸੈਂਸ ਰੱਦ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਮੋਬਾਈਲ ਫ਼ੋਨ 'ਤੇ ਗੱਲ ਕਰਦਿਆਂ ਵਾਹਨ ਚਲਾਉਣ ਕਾਰਨ 59 ਲਾਈਸੈਂਸ ਰੱਦ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ ਇਸ ਸਾਲ ਸਿਰਫ਼ 7 ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ

ਇਸ ਤੋਂ ਇਲਾਵਾ ਪਿਛਲੇ ਸਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਕਾਰਨ 20 ਲਾਈਸੈਂਸ ਰੱਦ ਕੀਤੇ ਗਏ ਸਨ, ਜਦਕਿ ਇਸ ਸਾਲ ਇਹ ਗਿਣਤੀ 50 ਤੱਕ ਪਹੁੰਚ ਗਈ ਹੈ। ਇਸ ਸਾਲ ਟ੍ਰਿਪਲਿੰਗ ਕਾਰਨ ਵੀ 14 ਲਾਈਸੈਂਸ ਰੱਦ ਕੀਤੇ ਗਏ ਹਨ।ਦੱਸ ਦੇਈਏ ਕਿ ਮੋਟਰ ਵਹੀਕਲ ਐਕਟ 1988 ਅਤੇ 1989 ਅਨੁਸਾਰ ਸ਼ਰਾਬ ਪਾ ਕੇ ਵਾਹਨ ਚਲਾਉਣ, ਓਵਰਸਪੀਡਿੰਗ, ਰੈੱਡ ਲਾਈਟ ਜੰਪ ਕਰਨ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਕਾਰਨ ਰੱਦ ਹੋਏ ਲਾਈਸੈਂਸ 6 ਮਹੀਨਿਆਂ ਤੱਕ ਲਈ ਸਸਪੈਂਡ ਕੀਤੇ ਜਾ ਸਕਦੇ ਹਨ।  

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਦਿੱਤਾ ਦਿਵਿਆਂਗਜਨਾਂ ਨੂੰ ਤੋਹਫ਼ਾ, ਹੁਣ ਟੋਲ-ਟੈਕਸ ਤੋਂ ਮਿਲੇਗਾ ਛੁਟਕਾਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News