ਮਿਸ਼ਨ ''ਤੰਦਰੁਸਤ ਪੰਜਾਬ'' ਤਹਿਤ ਕੱਢੀ ਸਾਈਕਲ ਰੈਲੀ ਨੂੰ ਡੀ. ਸੀ. ਨੇ ਦਿੱਤੀ ਹਰੀ ਝੰਡੀ

Wednesday, Jun 06, 2018 - 05:26 PM (IST)

ਮਿਸ਼ਨ ''ਤੰਦਰੁਸਤ ਪੰਜਾਬ'' ਤਹਿਤ ਕੱਢੀ ਸਾਈਕਲ ਰੈਲੀ ਨੂੰ ਡੀ. ਸੀ. ਨੇ ਦਿੱਤੀ ਹਰੀ ਝੰਡੀ

ਫਾਜ਼ਿਲਕਾ (ਲੀਲਾਧਰ, ਨਾਗਪਾਲ) : ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲੇ ਅੰਦਰ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਹਰੀ ਝੰਡੀ ਵਿਖਾਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਬਲਾਕ ਵਿਕਾਸ ਪੰਚਾਇਤ ਅਫਸਰ ਦੇ ਦਫਤਰ ਤੋਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ, ਸ਼ਾਸਤਰੀ ਚੌਂਕ, ਸਾਈਕਲ ਬਜ਼ਾਰ, ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਂਕ, ਡੀ. ਸੀ. ਕੰਪਲੈਕਸ ਤੋਂ ਹੁੰਦੀ ਹੋਈ ਸਿਟੀ ਗਾਰਡਨ ਵਿਖੇ ਸਮਾਪਤ ਹੋਈ। 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰੈਲੀ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮਿਸ਼ਨ ਨਾਮੀ ਨਿਵੇਕਲੀ ਮੁਹਿੰਮ ਤਹਿਤ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਚੰਗੀ ਸਿਹਤ ਲਈ ਸਾਈਕਲ ਚਲਾਉਣਾ ਇਕ ਬਹੁਤ ਹੀ ਵਧੀਆ ਅਤੇ ਲਾਹੇਵੰਦ ਮਾਧਿਅਮ ਹੈ। ਇਹ ਸਾਈਕਲ ਰੈਲੀ ਮੋਟਰ ਵਾਹਨਾਂ ਰਾਹੀਂ ਵੱਧ ਰਹੇ ਪ੍ਰਦੂਸ਼ਨ ਨੂੰ ਰੋਕਣ ਹਿੱਤ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਾਈ ਸਿੱਧ ਹੋਵੇਗੀ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤੰਦਰੁਸਤ ਪੰਜਾਬ ਮੁਹਿੰਮ 'ਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਹਿੱਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਦੇ ਲਗਾਏ ਗਏ। ਇਸ ਰੈਲੀ 'ਚ ਵਧੀਕ ਡਿਪਟੀ ਕਮਿਸ਼ਨਰ(ਜ) ਬਲਬੀਰ ਰਾਜ ਸਿੰਘ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਸਹਾਇਕ ਕਮਿਸ਼ਨਰ(ਜਨਰਲ) ਜਗਦੀਪ ਸਹਿਗਲ ਆਦਿ ਤੋਂ ਇਲਾਵਾ ਹੋਰ ਸਾਈਕਲ ਪ੍ਰੇਮੀ ਸ਼ਾਮਲ ਸਨ।


Related News