ਬਹਿਬਲ ਗੋਲੀ ਕਾਂਡ : ਢਾਈ ਸਾਲਾਂ ਦੇ ਵਕਫੇ ਮਗਰੋਂ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ
Saturday, May 14, 2022 - 10:26 AM (IST)
ਫਰੀਦਕੋਟ (ਜਗਦੀਸ਼) : ਬਹਿਬਲ ਗੋਲੀ ਕਾਂਡ ਵਿਚ ਕਰੀਬ ਢਾਈ ਸਾਲਾਂ ਦੇ ਲੰਬੇ ਵਕਫੇ ਮਗਰੋਂ ਅਦਾਲਤ ’ਚ ਸੁਣਵਾਈ ਸ਼ੁਰੂ ਹੋਣ ਦੀ ਸਭਾਵਨਾ ਸ਼ੁਰੂ ਹੋ ਗਈ ਹੈ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਨੇ ਪੁਲਸ ਅਧਿਕਾਰੀਆਂ ਵਲੋਂ ਅਰਜ਼ੀ ਦਾ ਨਿਪਟਾਰਾ ਕਰ ਕੇ ਇਸ ਕੇਸ ਵਿਚ ਦੋਸ਼ ਆਇਦ ਕਰਨ ਦੇ ਮਾਮਲੇ ’ਤੇ ਬਹਿਸ ਸੁਣਨਾ ਚਾਹੁੰਦੀ ਸੀ ਪਰ ਅੱਜ ਅਦਾਲਤ ਵਿਚ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ , ਪੰਕਜ ਬਾਸਲ ਅਦਾਲਤ ’ਚ ਪੇਸ਼ ਨਹੀ ਹੋਏ ਸਨ ਜਿਨਾਂ ਦੀ ਹਾਜ਼ਰੀ ਲਈ ਅੱਜ ਲਈ ਛੋਟ ਮੰਗੀ ਗਈ ਤੇ ਅਦਾਲਤ ਵਲੋਂ ਉਸ ਨੂੰ ਅੱਜ ਲਈ ਛੋਟ ਦਿੱਤੀ ਗਈ। ਅਗਲੀ ਸੁਣਵਾਈ 4 ਜੂਨ ਲਈ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ
ਉਸ ਦਿਨ ਹੁਣ ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਬਹਿਸ ਹੋਣੀ ਹੈ। ਸੁਣਵਾਈ ਦੌਰਾਨ , ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ , ਬਾਜਾਖਾਨਾ ਦੇ ਤਤਕਾਲੀ ਐੱਸ. ਐੱਚ. ਓ. ਅਮਰਜੀਤ ਸਿੰਘ ਕੁਲਾਰ , ਐੱਸ. ਪੀ. ਬਿਕਰਮਜੀਤ ਸਿੰਘ ਅਤੇ ਸੁਹੇਲ ਬਰਾਡ਼ ਅਦਾਲਤ ਵਿਚ ਹਾਜ਼ਰ ਸਨ ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ