ਸ੍ਰੀਗੰਗਾਨਗਰ-ਨਾਂਦੇੜ ਸਾਹਿਬ ਵਾਇਆ ਬਠਿੰਡਾ ਸਪੈਸ਼ਲ ਐਕਸਪ੍ਰੈੱਸ 10 ਤੋਂ ਮੁੜ ਚੱਲੇਗੀ
Saturday, Aug 07, 2021 - 11:33 AM (IST)

ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਸ਼੍ਰੀਗੰਗਾਨਗਰ-ਨਾਂਦੇੜ ਸਾਹਿਬ ਵਾਇਆ ਬਠਿੰਡਾ ਸਪੈਸ਼ਲ ਐਕਸਪ੍ਰੈੱਸ ਹਫ਼ਤਾਵਾਰੀ ਰੇਲ ਗੱਡੀ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ।ਸੂਤਰਾਂ ਅਨੁਸਾਰ 10 ਅਗਸਤ ਤੋਂ ਸ੍ਰੀਗੰਗਾਨਗਰ ਤੋਂ ਨਾਂਦੇੜ ਸਾਹਿਬ ਲਈ ਰੇਲਗੱਡੀ ਨੰਬਰ 02486 ਚੱਲਣੀ ਸ਼ੁਰੂ ਹੋ ਜਾਵੇਗੀ, ਜਦੋਂ ਕਿ 12 ਅਗਸਤ ਨੂੰ ਨਾਂਦੇੜ ਸਾਹਿਬ ਤੋਂ ਸ੍ਰੀਗੰਗਾਨਗਰ ਲਈ ਰੇਲਗੱਡੀ ਨੰਬਰ 02485 ਰਵਾਨਾ ਹੋਵੇਗੀ। ਰੇਲਵੇ ਸੂਤਰਾਂ ਦੇ ਅਨੁਸਾਰ ਟਰੇਨ ਦਾ ਸੰਚਾਲਨ ਸਮਾਂ ਅਤੇ ਸਟੇਸ਼ਨਾਂ ਦੇ ਰੁਕਣ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ। ਟਰੇਨ ਦੀ ਬਹਾਲੀ ਨਾਲ ਕਈ ਰਾਜਾਂ ਦੇ ਯਾਤਰੀਆਂ ਖ਼ਾਸ ਕਰਕੇ ਸਿੱਖ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।