ਬਠਿੰਡਾ ''ਚ ਵੀ ਵਧਿਆ ਕੋਰੋਨਾ ਕਹਿਰ, 2 ਨਵੇਂ ਮਾਮਲਿਆਂ ਦੀ ਪੁਸ਼ਟੀ

06/01/2020 3:35:12 PM

ਬਠਿੰਡਾ (ਬਲਵਿੰਦਰ) : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਨਵੇਂ ਮਾਮਲੇ ਬਠਿੰਡਾ ਤੋਂ ਸਾਹਮਣੇ ਹਨ, ਜਿਥੇ ਦੋ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਵਾਪਸ ਪਰਤੇ ਸਨ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ 'ਚ ਐਕਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦਾ ਕੋਰੋਨਾ ਕਹਿਰ, ਮੁੰਬਈ ਤੋਂ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 170 ਹੋਰ ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ ਜਦਕਿ ਹੁਣ ਬੀਤੇ ਕੱਲ ਭੇਜੇ 19 ਸੈਂਪਲਾਂ ਦੀ ਰਿਪੋਰਟ ਹੀ ਬਕਾਇਆ ਰਹਿ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਾਵਧਾਨੀਆਂ ਦਾ ਵਰਤਣ। ਉਨ੍ਹਾਂ ਨੇ ਤਾੜਨਾ ਕੀਤੀ ਕਿ ਜਿੰਨਾਂ ਲੋਕਾਂ ਨੂੰ ਦੂਜੇ ਪ੍ਰਦੇਸ਼ਾਂ ਜਾਂ ਵਿਦੇਸ਼ ਤੋਂ ਆਉਣ ਬਾਅਦ ਇਕਾਂਤਵਾਸ ਕੀਤਾ ਹੈ ਉਹ ਇਸਦੀ ਸਖ਼ਤੀ ਨਾਲ ਪਾਲਣ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਇਕਾਂਤਵਾਸ ਤੋੜਿਆ ਤਾਂ ਅਜਿਹੇ ਲੋਕਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹਾਈਵੋਲਟੇਜ਼ ਟਾਵਰ 'ਤੇ ਚੜ੍ਹਿਆ ਨੌਜਵਾਨ


Baljeet Kaur

Content Editor

Related News