ਬਠਿੰਡਾ ’ਚ ਬੱਬਰ ਖ਼ਾਲਸਾ ਦੇ 4 ਮੈਂਬਰ ਗ੍ਰਿਫ਼ਤਾਰ

02/24/2021 2:35:28 PM

ਬਠਿੰਡਾ (ਵਰਮਾ): ਪੁਲਸ ਨੇ ਮੁਲਤਾਨੀਆ ਰੋਡ ਸਥਿਤ ਇਕ ਪ੍ਰਾਈਵੇਟ ਕੰਪਨੀ ’ਚ ਛਾਪਾਮਾਰੀ ਕਰ ਕੇ ਫਲੈਟ ’ਚ ਰਹਿ ਰਹੇ 4 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਅਸਲਾ ਬਰਾਮਦ ਕਰਨ ਦੀ ਸੂਚਨਾ ਹੈ। ਪੁਲਸ ਨੇ ਇਹ ਕਾਰਵਾਈ ਸ਼ਾਮ ਨੂੰ ਲਗਭਗ ਸਾਢੇ ਚਾਰ ਵਜੇ ਕੀਤੀ। ਡੀ. ਡੀ. ਮਿੱਤਲ ਟਾਵਰ ਦੇ ਫਲੈਟ ਨੰਬਰ 611 ਵਿਖੇ ਮਾਨਸਾ ਪੁਲਸ ਨੇ ਛਾਪਾਮਾਰੀ ਕਰ ਕੇ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਲੈ ਗਈ। ਉਥੋਂ ਦੇ ਲੋਕਾਂ ਦੇ ਦੱਸਣ ਅਨੁਸਾਰ ਇਹ ਸ਼ੱਕੀ ਵਿਅਕਤੀ ਬੱਬਰ ਖਾਲਸਾ ਨਾਲ ਸਬੰਧਤ ਸਨ।

ਜੋ ਪੁਲਸ ਨੂੰ ਜਲੰਧਰ ਵਿਖੇ ਹੋਏ ਇਕ ਨੇਤਾ ਦੇ ਕਤਲ ’ਚ ਲੋੜੀਂਦੇ ਸਨ। ਪੁਲਸ ਕਈ ਦਿਨਾਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਹੋਈ ਸੀ ਅਤੇ ਆਖ਼ਰ ਗ੍ਰਿਫਤਾਰ ਕਰ ਲਿਆ। ਸ਼ੱਕੀ ਵਿਅਕਤੀਆਂ ਦੇ ਫੜੇ ਜਾਣ ਦੀ ਪੁਸ਼ਟੀ ਐੱਸ. ਪੀ. ਬਠਿੰਡਾ ਵਲੋਂ ਕੀਤੀ ਗਈ ਅਤੇ ਕਿਹਾ ਕਿ ਮਾਨਸਾ ਪੁਲਸ ਨੇ ਇਹ ਕਾਰਵਾਈ ਕੀਤੀ। ਫੜੇ ਗਏ ਮੁਲਜ਼ਮਾਂ ਤੋਂ ਪੁਲਸ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।


Shyna

Content Editor

Related News