ਕਿਸਾਨਾਂ ਦੀ ਚਿਤਾਵਨੀ, ਬੈਂਕਾਂ ਤੋਂ ਬਾਅਦ ਘੇਰਾਂਗੇ ਜ਼ਿਲਾ ਹੈੱਡਕੁਆਰਟਰ (ਵੀਡੀਓ)

01/04/2019 2:52:09 PM

ਬਰਨਾਲਾ (ਪੁਨੀਤ)— ਕਰਜ਼ਾ ਮੁਆਫੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 1 ਜਨਵਰੀ ਤੋਂ ਬੈਂਕਾਂ ਅੱਗੇ ਲਾਇਆ ਗਿਆ ਧਰਨਾ ਅੱਜ ਚੌਥੇ ਦਿਨ ਵਿਚ ਦਾਖਲ ਹੋ ਚੁੱਕਾ ਹੈ। ਬਰਨਾਲਾ ਵਿਖੇ ਸਥਾਨਕ ਦਾਣਾ ਮੰਡੀ ਦੀ ਐੱਸ. ਬੀ. ਆਈ. ਬਰਾਂਚ ਅੱਗੇ ਵੱਡੀ ਗਿਣਤੀ 'ਚ ਕਿਸਾਨ ਧਰਨੇ 'ਤੇ ਬੈਠੇ ਹੋਏ ਹਨ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੈਂਕਾਂ ਵੱਲੋਂ ਚੈੱਕ ਬਾਊਂਸ ਹੋਣ 'ਤੇ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਕੇਸ ਕੀਤੇ ਜਾ ਰਹੇ ਹਨ, ਜਿਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ।

PunjabKesari

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ 18 ਤਰੀਕ ਨੂੰ ਸੱਤ ਕਿਸਾਨ ਬੰਦੀਆਂ ਸਾਰੇ ਜ਼ਿਲਾ ਹੈੱਡਕੁਆਟਰਾਂ 'ਤੇ ਧਰਨੇ ਦੇਣਗੀਆਂ ਤੇ 18 ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।


cherry

Content Editor

Related News