ਬੈਂਕ ਮੈਨੇਜਰ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਉਣ ਕਰਕੇ ਬੈਂਕ ਦੋ ਦਿਨਾਂ ਲਈ ਕੀਤਾ ਬੰਦ

Thursday, Jan 20, 2022 - 04:33 PM (IST)

ਦਿੜ੍ਹਬਾ ਮੰਡੀ (ਅਜੈ) : ਐੱਚ.ਡੀ.ਐਫ. ਸੀ. ਬੈਂਕ ਦੀ ਦਿੜ੍ਹਬਾ ਬ੍ਰਾਂਚ ਵਿਖੇ ਸਹਾਇਕ ਮੈਨੇਜਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਬੈਂਕ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 50 ਫੀਸਦੀ ਹਾਜ਼ਰੀ ਤੇ ਕੋਰੋਨਾ ਸਾਵਧਾਨੀਆਂ ਨਾਲ ਖੋਲ੍ਹੇ ਜਾਣ ਸਕੂਲ :  ਡੀ. ਟੀ. ਐੱਫ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗਰੇਨ ਮਾਰਕੀਟ ਦਿੜ੍ਹਬਾ ਮੰਡੀ ਵਿਖੇ ਸਥਿਤ ਐੱਚ.ਡੀ.ਐਫ.ਸੀ. ਬੈਂਕ ਦੀ ਬ੍ਰਾਂਚ ਅੰਦਰ ਸਹਾਇਕ ਮੈਨੇਜਰ ਦੀ ਪੋਸਟ ’ਤੇ ਤਾਇਨਾਤ ਮਹਿਲਾਂ ਕਰਮਚਾਰੀ ਦੀ ਕੋਰੋਨਾ ਟੈਸਟ ਲਈ ਭੇਜੀ ਰਿਪੋਰਟ ਅੱਜ ਪਾਜ਼ੇਟਿਵ ਆ ਗਈ ਹੈ। ਜਿਸ ਕਰਕੇ ਸਾਵਧਾਨੀ ਦੇ ਤੌਰ ’ਤੇ ਬੈਂਕ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਬੈਂਕ ਅੰਦਰ ਕੰਮ ਕਰਦੇ ਬਾਕੀ ਸਾਰੇ ਕਰਮਚਾਰੀਆਂ ਵੱਲੋਂ ਵੀ ਆਪਣੇ ਕੋਰੋਨਾ ਟੈਸਟ ਲਈ ਸੈਂਪਲ ਦਿੱਤੇ ਗਏ ਹਨ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News