ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਯੋਗ ਕੈਂਪ ਸ਼ੁਰੂ
Wednesday, May 31, 2023 - 05:13 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਇਸ ਵਾਰ ਆਯੂਸ਼ ਵਿਭਾਗ ਵੱਲੋਂ ਦਿੱਤੇ ਨਾਅਰੇ ਹਰ ਘਰ ਆਂਗਣ ਯੋਗ ਤਹਿਤ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਰਮਨ ਖੰਨਾ ਦੀ ਅਗਵਾਈ ’ਚ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਵਿਸ਼ੇਸ਼ ਯੋਗ ਕੈਂਪ ਗੁਰੂ ਅਕਾਸ਼ ਯੋਗ ਅਕੈਡਮੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਯੋਗਾ ਕਰਨ ਲਈ ਲੋਕ ਸਵੇਰੇ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪਹੁੰਚੇ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 21 ਜੂਨ ਤੱਕ ਲਗਾਤਾਰ ਇਹ ਕੈਂਪ ਸਵੇਰੇ ਸਾਢੇ 5 ਵਜੇ ਤੋਂ ਸਾਢੇ 6 ਵਜੇ ਤੱਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਗੋਲਡ ਮੈਡਲਿਸਟ ਅਤੇ ਵਰਲਡ ਰਿਕਾਰਡ ਹੋਲਡਰ ਯੋਗਾ ਕੋਚ ਗੁਰਬਿੰਦਰ ਸਿੰਘ ਯੋਗਾ ਦੇ ਗੁਰ ਸਿਖਾਉਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਵਸਥ ਸ਼ਰੀਰ ਅਤੇ ਸਵਸਥ ਮਨ ਲਈ ਯੋਗਾ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਆਯੁਰਵੇਦਿਕ ਅਫ਼ਸਰ ਡਾਂ ਸ਼ਿਲਪਾ ਭੌਣ, ਡਾ. ਮੋਨਿਕਾ ਗਿਰਧਰ, ਡਾ. ਪੂਜਾ ਪਵਾਰ ਆਦਿ ਹਾਜ਼ਰ ਸਨ।