ਮੈਡੀਕਲ ਸਟੋਰ ਤੋਂ ਜਬਰੀ ਸਰਿੰਜਾਂ ਚੁੱਕਣ ਤੋਂ ਰੋਕਣ ’ਤੇ ਕੀਤਾ ਹਮਲਾ

Sunday, Oct 26, 2025 - 04:15 PM (IST)

ਮੈਡੀਕਲ ਸਟੋਰ ਤੋਂ ਜਬਰੀ ਸਰਿੰਜਾਂ ਚੁੱਕਣ ਤੋਂ ਰੋਕਣ ’ਤੇ ਕੀਤਾ ਹਮਲਾ

ਮਲੋਟ (ਜੁਨੇਜਾ)-ਥਾਣਾ ਕਿੱਲਿਆਂਵਾਲੀ ਦੇ ਪਿੰਡ ਭੀਟੀਵਾਲਾ ਵਿਖੇ ਵਿਖੇ ਦੋ ਨੌਜਵਾਨਾਂ ਵੱਲੋਂ ਮੈਡੀਕਲ ਸਟੋਰ ਤੋਂ ਜਬਰੀ ਸਰਿੰਜਾਂ ਚੁੱਕਣ ਤੋਂ ਰੋਕੇ ਜਾਣ ’ਤੇ ਉਨ੍ਹਾਂ ਨੇ ਮੈਡੀਕਲ ਸਟੋਰ ਮਾਲਕ ’ਤੇ ਹਮਲਾ ਕਰ ਦਿੱਤਾ। ਪੂਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਸਬੰਧੀ ਸੰਦੀਪ ਕੁਮਾਰ ਪੁੱਤਰ ਕਸਤੂਰੀ ਲਾਲ ਵਾਸੀ ਭੀਟੀਵਾਲਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸਦਾ ਭੀਟੀਵਾਲਾ ਵਿਖੇ ਸੰਜੂ ਮੈਡੀਕਲ ਸਟੋਰ ਹੈ। ਮੇਰੇ ਨਾਲ ਹੀ ਮੇਰਾ ਚਾਚਾ ਰਾਜ ਕੁਮਾਰ ਪੁੱਤਰ ਨੰਦ ਲਾਲ ਕਰਿਆਨੇ ਦੀ ਦੁਕਾਨ ਕਰਦਾ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਬੀਤੇ ਦਿਨ ਹੈਪੀ ਸਿੰਘ ਪੁੱਤਰ ਭਿੰਦਰ ਸਿੰਘ ਅਤੇ ਵਕੀਲ ਸਿੰਘ ਪੁੱਤਰ ਕਾਰਾ ਸਿੰਘ ਮੈਡੀਕਲ ਸਟੋਰ ’ਤੇ ਆਏ। ਉਕਤ ਵਿਅਕਤੀ ਸਰਿੰਜਾਂ ਦੀ ਮੰਗ ਕਰਨ ਲੱਗੇ। ਉਨ੍ਹਾਂ ਦਾ ਕਿਰਦਾਰ ਨਸ਼ੇ ਕਾਰਨ ਸ਼ੱਕੀ ਹੈ ਅਤੇ ਪ੍ਰਸਾਸ਼ਨ ਨੇ ਬਿਨਾਂ ਪਰਿਸਕ੍ਰਿਪਸ਼ਨ ਤੋਂ ਦਵਾਈ ਜਾਂ ਸਰਿੰਜਾਂ ਦੇਣ ਦੀ ਮਨਾਹੀ ਕੀਤੀ ਹੈ ਜਿਸ ਕਰ ਕੇ ਉਸ ਨੇ ਉਨ੍ਹਾਂ ਨੂੰ ਸਰਿੰਜਾਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਦੋਵੇਂ ਲੜਕੇ ਜਬਰੀ ਸਾਮਾਨ ਸੁੱਟਣ ਲੱਗੇ ਅਤੇ ਸਰਿੰਜਾਂ ਚੁੱਕਣ ਲੱਗੇ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਇਨ੍ਹਾਂ 2 ਜ਼ਿਲ੍ਹਿਆਂ ਨੇ ਮਚਾਈ ਸਭ ਤੋਂ ਵੱਧ ਅੱਗ, ਪਹਿਲੇ ਸਥਾਨ 'ਤੇ...

ਜਦੋਂ ਮੁਦਈ ਨੇ ਰੋਕਿਆ ਤਾਂ ਉਕਤ ਲੜਕਿਆਂ ਨੇ ਉਸ ਦੀ ਅਤੇ ਛੁਡਾਉਣ ਲਈ ਆਏ ਚਾਚੇ ਦੀ ਕੁੱਟਮਾਰ ਕੀਤੀ। ਜਾਣ ਲੱਗੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗੇ। ਮੁਦਈ ਨੇ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਕਿੱਲਿਆਂਵਾਲੀ ਪੁਲਸ ਵੱਲੋਂ ਉਕਤ ਲੜਕਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News