ਛਾਪਾ ਮਾਰਨ ਗਈ ਪੁਲਸ ਪਾਰਟੀ ''ਤੇ ਜਾਨਲੇਵਾ ਹਮਲਾ

Monday, Oct 05, 2020 - 01:13 PM (IST)

ਛਾਪਾ ਮਾਰਨ ਗਈ ਪੁਲਸ ਪਾਰਟੀ ''ਤੇ ਜਾਨਲੇਵਾ ਹਮਲਾ

ਨਿਹਾਲ ਸਿੰਘ ਵਾਲਾ (ਬਾਵਾ) : ਕਬੂਤਰਾਂ ਦੀ ਛੱਤਰੀ ਨੂੰ ਲੈ ਕੇ ਹੋਈ ਲੜਾਈ 'ਚ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ 'ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ 9 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਧੂੜਕੋਟ ਦਾ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਜੰਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਧੂੜਕੋਟ ਨਾਲ ਕਬੂਤਰਾਂ ਦੀ ਛਤਰੀ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਜੰਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਧੂੜਕੋਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪੁਲਸ ਪਾਰਟੀ ਥਾਣੇਦਾਰ ਬਲਵੀਰ ਸਿੰਘ, ਸੀਨੀਅਰ ਸਿਪਾਹੀ ਸੁਰਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਤੇਜ ਸਿੰਘ ਸਮੇਤ ਦੋਸ਼ੀ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਜੰਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਧੂੜਕੋਟ ਦੇ ਘਰ ਛਾਪੇਮਾਰੀ ਕਰਨ ਗਏ ਸਨ।

ਇਹ ਵੀ ਪੜ੍ਹੋ : ਰਾਹੁਲ ਦੀ ਰੈਲੀ ਤੋਂ ਬੋਲੇ ਸਿੰਗਲਾ, ਮੋਦੀ ਨੂੰ ਨਹੀਂ ਸੌਣ ਦੇਵਾਂਗੇ ਚੈਨ ਦੀ ਨੀਂਦ

ਦੋਸ਼ੀ ਪੁਲਸ ਪਾਰਟੀ ਨੂੰ ਗਾਲੀ-ਗਲੋਚ ਕਰਨ ਲੱਗੇ ਅਤੇ ਪਰਮਿੰਦਰ ਸਿੰਘ ਤੇ ਅਕਾਸ਼ਦੀਪ ਕੋਠੇ 'ਤੇ ਚੜ ਕੇ ਪੁਲਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਰੋੜੇ-ਇੱਟਾਂ ਚਲਾਉਣ ਲੱਗੇ, ਜਿਸ ਨਾਲ ਇਕ ਇੱਟ ਸੀਨੀਅਰ ਸਿਪਾਹੀ ਸੁਰਿੰਦਰ ਸਿੰਘ ਦੇ ਸਿਰ 'ਚ ਲੱਗੀ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਭਰਤੀ ਕਰਵਾਇਆ ਗਿਆ। ਪੁਲਸ ਨੇ ਸੀਨੀਅਰ ਸਿਪਾਹੀ ਸੁਰਿੰਦਰ ਸਿੰਘ ਦੇ ਬਿਆਨਾਂ 'ਤੇ ਕੁਲਦੀਪ ਸਿੰਘ ਪੁੱਤਰ ਹਰਨੇਕ ਸਿੰਘ, ਹਰਨੇਕ ਸਿੰਘ ਪੁੱਤਰ ਜੰਗੀਰ ਸਿੰਘ, ਸਰਬਜੀਤ ਕੌਰ ਪਤਨੀ ਕੁਲਦੀਪ ਸਿੰਘ, ਜੰਟਾ ਸਿੰਘ ਪੁੱਤਰ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਅਕਾਸ਼ਦੀਪ ਸਿੰਘ, ਪਰਮਿੰਦਰ ਸਿੰਘ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਮੱਘਰ ਸਿੰਘ ਕਰ ਰਹੇ ਹਨ।

ਇਹ ਵੀ ਪੜ੍ਹੋ : ਮੋਹਾਲੀ ਦਾ 'ਕਿਸਾਨ' ਆਪਣੇ ਆਪ 'ਚ ਬਣਿਆ ਮਿਸਾਲ, 3 ਸਾਲਾਂ ਤੋਂ ਇੰਝ ਕਰ ਰਿਹੈ ਚੋਖੀ ਕਮਾਈ


author

Anuradha

Content Editor

Related News