ਰੰਜ਼ਿਸ਼ ''ਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ''ਚ 3 ਜ਼ਖਮੀ

05/18/2020 2:44:30 PM

ਖਮਾਣੋਂ (ਅਰੋੜਾ) : ਖੇੜੀ ਨੌਧ ਸਿੰਘ ਪੁਲਸ ਨੇ ਪਿੰਡ ਨੰਗਲਾ ਵਿਖੇ ਰੰਜ਼ਿਸਨ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਅਤੇ ਦੂਜੇ ਦੇ ਸਿਰ 'ਚ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਦੇ ਕÎਥਿਤ ਦੋਸ਼ ਹੇਠ ਇਸੇ ਪਿੰਡ ਦੇ ਚਾਰ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਨੰਗਲਾਂ ਨੇ ਪੁਲਸ ਕੋਲ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ 16 ਮਈ ਨੂੰ ਕਰੀਬ ਰਾਤ ਸਾਢੇ ਅੱਠ ਵਜੇ ਜਦੋਂ ਖਮਾਣੋਂ ਤੋਂ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਪਿੰਡ ਦੇ ਇਕ ਘਰ ਅੱਗੇ ਪਹੁੰਚਿਆ ਤਾਂ ਰਸਤੇ 'ਚ ਉਸ ਦੇ ਭਰਾ ਸਰਵਨ ਸਿੰਘ ਜੋ ਕਿ ਆਪਣੇ ਟੈਂਪੂ ਰਾਹੀ ਖਮਾਣੋਂ ਤੋਂ ਪਿੰਡ ਪਹੁੰਚਿਆ ਹੋਇਆ ਸੀ ਅਤੇ ਰਸਤੇ 'ਚ ਰੁਕਿਆ ਹੋਇਆ ਸੀ, ਜਿਸ ਨੂੰ ਕੁਲਵੀਰ ਸਿੰਘ ਉਰਫ ਡੋਗਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਨੰਗਲਾਂ ਨੇ ਰੋਕਿਆ ਹੋਇਆ ਸੀ। 'ਉਹ ਉੱਚੀ-ਉੱਚੀ ਕਹਿ ਰਿਹਾ ਕਿ ਗੱਡੀ 'ਚੋਂ ਬਾਹਰ ਨਿਕਲ ਅੱਜ ਤੈਨੂੰ ਦੇਖਣਾ ਹੈ।' ਜਦੋਂ ਉਸ ਨੇ ਕੁਲਵੀਰ ਸਿੰਘ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਮੇਰੇ 'ਤੇ ਵਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ।

ਇਸ ਉਪਰੰਤ ਉਸ ਦੇ ਭਰਾ ਬਲਜੀਤ ਸਿੰਘ ਉਰਫ ਬਿੱਲਾ ਅਤੇ ਮਨਦੀਪ ਸਿੰਘ ਉਰਫ ਮਨੀ ਵੀ ਗਏ, ਜਿਨ੍ਹਾਂ 'ਚ ਬਲਜੀਤ ਸਿੰਘ ਨੇ ਮੇਰੇ 'ਤੇ ਗਰਮ ਰਾਡਾ ਨਾਲ ਹਮਲਾ ਕੀਤਾ। ਇੰਨੇ 'ਚ ਮੇਰੇ ਚਾਚੇ ਦਾ ਲੜਕਾ ਜਨਕ ਸਿੰਘ ਮੈਨੂੰ ਛੁਡਾਉਣ ਆ ਗਿਆ। ਇਸ ਦੌਰਾਨ ਹੀ ਇਨ੍ਹਾਂ ਲੋਕਾਂ ਦਾ ਪਿਤਾ ਗੁਰਦੇਵ ਸਿੰਘ ਪੁੱਤਰ ਸਰਵਣ ਸਿੰਘ ਵੀ ਆ ਗਿਆ ।ਜਿਸ ਨੇ ਜਨਕ ਸਿੰਘ ਦੇ ਸਿਰ 'ਚ ਇੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਸਾਡੀ ਦੁੱਵਲੀ ਲੜਾਈ 'ਚ ਇੱਟਾਂ ਰੋੜੇ ਚੱਲੇ ਅਤੇ ਇਹ ਦੌਰਾਨ ਕੋਈ ਕਿਸੇ ਵੀ ਧਿਰ ਦੇ ਕੋਈ ਸੱਟ ਨਹੀਂ ਲੱਗੀ, ਜਿਸ ਉਪਰੰਤ ਸਾਨੂੰ ਸਾਡੇ ਗੁਆਂਢੀਆਂ ਵੱਲੋਂ ਝਗੜੇ ਤੋਂ ਛੁਡਵਾਇਆ ਗਿਆ ਅਤੇ ਸਾਨੂੰ ਸਰਕਾਰੀ ਹਸਪਤਾਲ ਖਮਾਣੋਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਸ ਦੌਰਾਨ ਮੈਨੂੰ ਇਲਾਜ ਲਈ ਸਰਕਾਰੀ ਹਸਪਤਾਲ 32 ਸੈਕਟਰ ਚੰਡੀਗੜ੍ਹ ਇਲਾਜ ਲਈ ਭੇਜਿਆ ਗਿਆ । ਮਾਮਲੇ ਦੀ ਪੜਤਾਲ ਕਰ ਰਹੇ ਸਬ ਇੰਸਪੈਕਟਰ ਨੇਤਰ ਸਿੰਘ ਮੁਤਾਬਿਕ ਜ਼ਖਮੀ ਵਿਅਕਤੀ ਮਨਪ੍ਰੀਤ ਸਿੰਘ ਨੇ ਬਿਆਨ ਲੜਾਈ ਰੰਜ਼ਿਸਨ ਦੱਸਦੇ ਹੋਏ ਦੱਸਿਆ ਕਿ ਸਰਵਨ ਸਿੰਘ ਨੂੰ ਪਿੰਡ ਦੀ ਧਰਮਸ਼ਾਲਾ 'ਚ ਏਕਾਂਤਵਾਸ ਕੀਤਾ ਹੋਇਆ ਸੀ ਅਤੇ ਕੁਲਵੀਰ ਸਿੰਘ ਉਥੇ ਤਰਸ ਦੇ ਆਧਾਰ 'ਤੇ ਰਹਿ ਰਿਹਾ ਹੈ । ਪੜਤਾਲ ਅਧਿਕਾਰੀ ਮੁਤਾਬਕ ਉਨ੍ਹਾਂ ਬਿਆਨਾ ਅਤੇ ਮੈਡੀਕਲ ਲੀਗਲ ਰਿਪੋਰਟ ਦੇ ਆਧਾਰ 'ਤੇ ਕਥਿਤ ਦੋਸ਼ੀਆਂ ਕੁਲਵੀਰ ਸਿੰਘ ਉਰਫ ਡੋਗਰ, ਬਲਜੀਤ ਸਿੰਘ ਉਰਫ ਬਿੱਲਾ, ਮਨਦੀਪ ਸਿੰਘ ਉਰਫ ਮਨੀ ਪੁੱਤਰਾਨ ਗੁਰਦੇਵ ਸਿੰਘ ਅਤੇ ਗੁਰਦਵੇ ਸਿੰਘ ਪੁੱਤਰਾਨ ਸਰਵਣ ਸਿੰਘ ਵਾਸੀ ਪਿੰਡ ਨੰਗਲਾਂ ਖਿਲਾਫ ਮੁੱਕਦਮਾ ਦਰਜ ਕੀਤਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।


Anuradha

Content Editor

Related News