ਪੀ. ਯੂ. ਦੇ ਅਸਿਸਟੈਂਟ ਪ੍ਰੋਫੈਸਰ ਦੀ ਨਹੀਂ ਹੋ ਪਾ ਰਹੀ ਰਿਕਵਰੀ
Tuesday, Apr 14, 2020 - 01:19 AM (IST)
ਚੰਡੀਗੜ੍ਹ, (ਪਾਲ)— ਸੈਕਟਰ-37 ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪਤਨੀ ਅਤੇ ਨਵਜਾਤ ਬੱਚੀ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਦੂਜੀ ਵਾਰ ਦੋਵਾਂ 'ਚੋਂ ਇਕ ਦੀ ਸੈਂਪਲਿੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਮਰੀਜ਼ ਦੀ 8 ਸਾਲ ਦੀ ਵੱਡੀ ਬੇਟੀ ਅਤੇ 55 ਸਾਲ ਦੀ ਸੱਸ ਪਾਜ਼ੇਟਿਵ ਆਈ ਸੀ। ਉਥੇ ਹੀ 40 ਸਾਲ ਦੇ ਪੀ. ਯੂ. ਦੇ ਅਸਿਸਟੈਂਟ ਪ੍ਰੋਫੈਸਰ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਪਾ ਰਿਹਾ ਹੈ। ਮਰੀਜ਼ ਨੂੰ ਡਾਇਬਟੀਜ਼ ਦੀ ਸ਼ਿਕਾਇਤ ਹੈ। ਮਰੀਜ਼ ਦੀ ਸ਼ੂਗਰ ਵਧ ਗਈ ਹੈ, ਜਿਸ ਕਾਰਣ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਪਾ ਰਿਹਾ ਹੈ। ਮਰੀਜ਼ ਨੂੰ ਆਈ. ਸੀ. ਯੂ. 'ਚ ਦਾਖਲ ਕੀਤਾ ਗਿਆ ਹੈ, ਜਿਥੇ ਉਸ ਨੂੰ ਸਾਹ ਲੈਣ ਲਈ ਨੋਜ਼ਲ ਡ੍ਰਾਪ ਲਾਈ ਗਈ ਹੈ। ਡਾਕਟਰਾਂ ਮੁਤਾਬਕ ਸ਼ੁੱਕਰਵਾਰ ਨੂੰ ਉਸ ਨੂੰ ਦਾਖਲ ਕੀਤਾ ਗਿਆ ਸੀ ਪਰ ਅਜੇ ਤੱਕ ਇੰਪਰੂਵਮੈਂਟ ਨਹੀਂ ਦਿਸ ਰਹੀ ਹੈ।