ਹਾਈ ਵੋਲਟੇਜ ਤਾਰਾਂ ਦੀ ਦ ਚਪੇਟ ’ਚ ਆਇਆ ਸਹਾਇਕ ਲਾਈਨਮੈਨ, ਮੌਕੇ ''ਤੇ ਹੋਈ ਮੌਤ

Thursday, Jan 18, 2024 - 08:30 PM (IST)

ਹਾਈ ਵੋਲਟੇਜ ਤਾਰਾਂ ਦੀ ਦ ਚਪੇਟ ’ਚ ਆਇਆ ਸਹਾਇਕ ਲਾਈਨਮੈਨ, ਮੌਕੇ ''ਤੇ ਹੋਈ ਮੌਤ

ਡੇਰਾਬੱਸੀ (ਅਨਿਲ) - ਦੁਪਹਿਰ ਬਲਾਕ ਦੇ ਪਿੰਡ ਚੰਡਿਆਲਾ ਵਿਖੇ ਬਿਜਲੀ ਲਾਈਨ ਦੀ ਮੁਰੰਮਤ ਕਰ ਰਹੇ ਬਿਜਲੀ ਮੁਲਾਜ਼ਮ ਦੀ ਹਾਈ ਵੋਲਟੇਜ ਦੀ ਚਪੇਟ ਵਿਚ ਆ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਬਾਲਾ ਸਿੰਘ ਵਾਸੀ ਪਿੰਡ ਜਵਾਹਰਪੁਰ ਦੇ ਰੂਪ ਵਿਚ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਐਮੀ ਵਿਰਕ ਨੇ ਇੰਸਟਾ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਜਾਣੋ ਕੀ ਹੈ ਕਾਰਨ

ਸਾਥੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਪਿੰਡ ਚੰਡਿਆਲਾ ਤੋਂ ਟਿਊਬਵੈੱਲਾਂ ਦੀ ਲਾਈਨ ਵਿਚ ਪਏ ਨੁਕਸ ਸਬੰਧੀ ਆਈ ਕੰਪਲੇਂਟ ਨੂੰ ਠੀਕ ਕਰਨ ਲਈ ਖੰਭੇ ’ਤੇ ਚੜਿਆ ਹੋਇਆ ਸੀ। ਇਸ ਦੌਰਾਨ ਉਥੋਂ ਤੋਂ ਲੰਘ ਰਹੀ ਹਾਈ ਵੋਲਟੇਜ ਲਾਈਨ ਦੀ ਚਪੇਟ ਵਿਚ ਆ ਗਿਆ ਅਤੇ ਖੰਭੇ ਤੋਂ ਹੇਠਾਂ ਡਿੱਗ ਗਿਆ। ਇਸ ਮਗਰੋਂ ਤੁਰੰਤ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਮ੍ਰਿਤਕ ਕੁਲਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਨੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News