ਸ਼ਿਕਾਇਤ ਦੀ ਪੜਤਾਲ ਕਰਨ ਪੁੱਜੇ ASI ’ਤੇ ਪੱਥਰਾਂ ਨਾਲ ਹਮਲਾ, ਗੰਭੀਰ ਜ਼ਖਮੀ
Saturday, Jan 14, 2023 - 05:40 PM (IST)

ਫਰੀਦਕੋਟ (ਰਾਜਨ)- ਲੋਹੜੀ ਦੀ ਰਾਤ ਨੂੰ ਸਥਾਨਕ ਸੰਜੇ ਨਗਰ ਵਿਖੇ ਝਗੜੇ ਸਬੰਧੀ ਮਿਲੀ ਸ਼ਿਕਾਇਤ ’ਤੇ ਪੜਤਾਲ ਕਰਨ ਗਏ ਏ. ਐੱਸ. ਆਈ. ਇਕਬਾਲ ਚੰਦ ਨਾਲ ਤਤਕਾਰ ਕਰਨ ਤੋਂ ਬਾਅਦ ਵਰਦੀ ਪਾੜਨ ਅਤੇ ਪੱਥਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਸਰਬੰਦ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲਾ, DSP ਸਣੇ 2 ਗਾਰਡਾਂ ਦੀ ਮੌਤ
ਇਸ ਮਾਮਲੇ ’ਚ ਡੀ. ਐੱਸ. ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਲੋਹੜੀ ਦੀ ਰਾਤ ਸਥਾਨਕ ਸੰਜੇ ਨਗਰ ਵਿਖੇ ਹੋ ਰਹੀ ਲੜਾਈ ਸਬੰਧੀ ਫੋਨ ’ਤੇ ਸੂਚਨਾ ਮਿਲੀ ਸੀ, ਜਿਸ ’ਤੇ ਪੜਤਾਲ ਲਈ ਮੌਕੇ ’ਤੇ ਪੁੱਜੇ ਏ. ਐੱਸ. ਆਈ. ਇਕਬਾਲ ਚੰਦ ਨਾਲ ਪਹਿਲਾਂ ਕੁਝ ਨੌਜਵਾਨਾਂ ਨੇ ਬਹਿਸਬਾਜ਼ੀ ਕਰ ਕੇ ਉਸ ਦੀ ਵਰਦੀ ਪਾੜ ਦਿੱਤੀ ਅਤੇ ਫਿਰ ਉਸ ’ਤੇ ਪੱਥਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਤੇ 5 ਪਛਾਤਿਆਂ ਅਤੇ ਕਈ ਹੋਰਨਾਂ ਅਣਪਛਾਤਿਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।