ਆਸ਼ਾ ਵਰਕਰ ਅਤੇ ਆਸ਼ਾ ਫੈਸੀਲੇਟਰ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ

07/17/2021 1:10:39 PM

ਸੰਦੌੜ (ਰਿਖੀ ): ਆਸ਼ਾ ਵਰਕਰਜ਼ ਅਤੇ ਫੈਸੀਲੇਟਰ ਯੂਨੀਅਨ ਵੱਲੋਂ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕਿ ਪੰਜਾਬ ਸਰਕਾਰ ਦੇ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਜਥੇਬੰਦੀ ਦੀ ਸੂਬਾ ਪ੍ਰਧਾਨ ਬੀਬੀ ਕਿਰਨਦੀਪ ਕੌਰ ਪੰਜੋਲਾ ਨੇ ਦੱਸਿਆ ਕਿ ਉਹ ਬਿਨਾਂ ਤਨਖ਼ਾਹ ਤੇ ਨਿਗੂਣੇ ਜਿਹੇ ਭੱਤਿਆਂ ਤੇ ਕੋਰੋਨਾ ਮਹਾਂਮਾਰੀ ਦੌਰਾਨ 2020 ਤੋਂ ਲੈ ਕੇ ਅੱਜ ਤੱਕ ਕੰਮ ਕਰਦੀਆਂ ਆ ਰਹੀਆਂ ਹਨ। ਜਿਵੇਂ ਘਰ-ਘਰ ਜਾ ਕੇ ਸਰਵੇ, ਹਰ ਪਰਿਵਾਰ ਤੱਕ ਸਿੱਧਾ ਸੰਪਰਕ ਕਰਨਾ, ਸੈਂਪਲਿੰਗ ਕਰਵਾਉਣਾ, ਪਾਜ਼ੇਟਿਵ ਮਰੀਜ਼ਾਂ ਬਾਰੇ ਜਾਣਕਾਰੀ ਸਿਹਤ ਕੇਂਦਰ ਨੂੰ ਦੇਣਾ, ਫਤਿਹ ਕਿੱਟ ਦੇਣ ਲਈ ਸਟਾਫ਼ ਨਾਲ ਜਾਣਾ,ਵੈਕਸੀਨੇਸ਼ਨ ਲਈ ਲੋਕਾਂ ਨੂੰ ਜਾਗਰੂਕ ਕਰਨ ਸਮੇਤ ਵਿਭਾਗ ਵੱਲੋਂ ਦਿੱਤਾ ਜਾਂਦਾ ਹਰ ਕੰਮ ਸਹੀ ਸਮੇਂ ਸਿਰ ਪੂਰਾ ਕੀਤਾ ਹੈ ਪਰ ਅਫ਼ਸੋਸ ਹੈ ਕਿ ਐਨੀ ਜਿੰਮੇਵਾਰੀ ਨਿਭਾਉਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ। ਜਿਸ ਕਰਕੇ ਸਮੂਹ ਵਰਕਰਾਂ ਵਿੱਚ ਰੋਸ ਹੈ। ਅੱਜ ਪੂਰੇ ਪੰਜਾਬ ਦੀਆਂ ਵਰਕਰਾਂ ਹੁਣ ਮਿਤੀ 20 ਜੁਲਾਈ ਤੋਂ 17 ਅਗਸਤ ਤੱਕ ਵੱਖ-ਵੱਖ ਜਿਲ੍ਹਿਆਂ ਵਿੱਚ ਇੱਕ ਦਿਨਾਂ ਰੋਸ ਧਰਨਾ ਦੇ ਕਿ ਸੰਘਰਸ਼ ਕਰਨਗੀਆਂ।

ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4000 ਪ੍ਰਤੀ ਮਹੀਨਾ ਇਨਸੈਂਟਿਵ ਦਿੱਤਾ ਜਾਵੇ+500 ਟੂਰ ਦਾ ਦਿੱਤਾ ਜਾਵੇ, ਹਰ ਇਕ ਵਰਕਰ ਨੂੰ 15000 ਰੁਪਏ ਪ੍ਰਤੀ ਮਹੀਨਾ ਲਾਗੂ ਕੀਤਾ ਜਾਵੇ, ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਹਾਦਸਾ ਗ੍ਰਸਤ ਆਸ਼ਾ ਵਰਕਰਾਂ ਨੂੰ ਕਰਮਚਾਰੀਆਂ ਦੀ ਤਰ੍ਹਾਂ ਸਹੂਲਤ ਦਿੱਤੀ ਜਾਵੇ, ਗਰਮੀ ਸਰਦੀ ਦੀਆਂ ਵਰਦੀਆਂ ਯਕੀਨੀ ਬਣਾਈਆਂ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। 


Shyna

Content Editor

Related News