ਪੀ. ਓ. ਸਟਾਫ ਵਲੋਂ ਭਗੌੜਾ ਕਾਬੂ

Saturday, Nov 10, 2018 - 05:40 AM (IST)

ਪੀ. ਓ. ਸਟਾਫ ਵਲੋਂ ਭਗੌੜਾ ਕਾਬੂ

ਲੁਧਿਆਣਾ, (ਜ. ਬ.)– ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੀਅਾਂ ਹਦਾਇਤਾਂ ਅਨੁਸਾਰ ਗਗਨਅਜੀਤ ਸਿੰਘ ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ, ਰਤਨ ਸਿੰਘ ਬਰਾੜ ਏ. ਡੀ. ਸੀ. ਪੀ.ਇਨਵੈਸਟੀਗੇਸ਼ਨ ਲੁਧਿਆਣਾ ਅਤੇ ਸੁਰਿੰਦਰ ਮੋਹਨ ਏ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਹੇਠ ਪੀ. ਓ. ਸਟਾਫ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਲਾਡੋਵਾਲ ਲੁਧਿਆਣਾ ਦਾ ਪੀ. ਓ. ਬ੍ਰਿਜਪਾਲ ਉਰਫ ਬਿੱਟੂ ਪੁੱਤਰ ਬਾਬੂ ਪਾਲ ਵਾਸੀ ਪਿੰਡ ਖਾਨਪੁਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਉਪਰੰਤ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਮਾਣਯੋਗ ਜੱਜ ਸਾਹਿਬ ਨੇ ਉਸ ਨੂੰ 14 ਦਿਨ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ। 


Related News