ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ’ਤੇ ਮੰਤਰੀ ਦੇ ਜਵਾਬ ਤੋਂ ਨਹੀਂ ਸੰਤੁਸ਼ਟ ਅਰੋੜਾ
Tuesday, Dec 26, 2023 - 01:37 PM (IST)
ਲੁਧਿਆਣਾ (ਜੋਸ਼ੀ) : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਹਾਲ ਹੀ ’ਚ ਸਮਾਪਤ ਹੋਏ ਸਰਦ ਰੁੱਤ ਇਜਲਾਸ ’ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਬਾਰੇ ਪੁੱਛੇ ਗਏ ਸਵਾਲਾਂ ਦੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਜ਼ੁਬਿਨ ਈਰਾਨੀ ਵੱਲੋਂ ਦਿੱਤੇ ਗਏ ਜਵਾਬ ’ਤੇ ਸੰਤੁਸ਼ਟੀ ਨਹੀਂ ਜ਼ਾਹਰ ਕੀਤੀ ਹੈ। ਅਰੋੜਾ ਨੇ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ’ਚ ਰਾਜ/ਯੂ. ਟੀ.-ਵਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਦੇ ਵੇਰਵੇ ਮੰਗੇ ਸਨ। ਉਨ੍ਹਾਂ ਨੇ ਇਹ ਵੀ ਪੁੱਛਿਆ ਸੀ ਕਿ ਕੀ ਸਰਕਾਰ ਦੀ ‘ਉੱਚ-ਜੋਖ਼ਮ ਵਾਲੇ ਜਨਮ’ ਦੀ ਪਛਾਣ ਕਰਨ ’ਚ ਮਦਦ ਕਰਨ ਲਈ ਡਾਕਟਰਾਂ ਅਤੇ ਦੇਖ਼ਭਾਲ ਕਰਨ ਵਾਲਿਆਂ ਵੱਲੋਂ ‘ਡਿਸੀਜ਼ਨ ਸਪੋਰਟ ਸਿਸਟਮ’ ਦੇ ਰੂਪ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੂੰ ਸ਼ਾਮਲ ਕਰਨ ਦੀ ਕੋਈ ਯੋਜਨਾ ਹੈ, ਜਿਸ ਨਾਲ ਬਾਲ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ ਅਤੇ ਜੇਕਰ ਹਾਂ ਤਾਂ ਸਰਕਾਰ ਨੇ ਇਨ੍ਹਾਂ ਦੀ ਗਿਣਤੀ ਨੂੰ ਘਟਾਉਣ ਲਈ ਕੀ ਕਦਮ ਚੁੱਕੇ ਹਨ। ਅੱਜ ਇਥੇ ਇਕ ਬਿਆਨ ’ਚ ਅਰੋੜਾ ਨੇ ਕਿਹਾ ਕਿ ਮੰਤਰੀ ਨੇ ਪਿਛਲੇ ਪੰਜ ਕੈਲੰਡਰ ਸਾਲਾਂ (2016 ਤੋਂ 2020 ਤੱਕ) ਲਈ ਰਾਜ/ਯੂ. ਟੀ.-ਵਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਦੇ ਅੰਕੜੇ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਸ ਡੇਟਾ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਇਹ ਪੁਰਾਣਾ ਡੇਟਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਘੱਟੋ-ਘੱਟ ਸਾਲ 2021 ਅਤੇ 2022 ਦਾ ਅਪਡੇਟ ਡਾਟਾ ਮੁਹੱਈਆ ਕਰਵਾਉਣਾ ਚਾਹੀਦਾ ਸੀ ਤਾਂ ਜੋ ਤਾਜ਼ਾ ਸਥਿਤੀ ਦਾ ਪਤਾ ਲੱਗ ਸਕੇ। ਮੰਤਰੀ ਨੇ ਆਪਣੇ ਜਵਾਬ ’ਚ ਦੱਸਿਆ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ (ਐੱਮ. ਓ. ਐੱਚ. ਐੱਫ. ਡਬਲਿਊ.) ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਪੇਸ਼ ਕੀਤੀ ਗਈ ਐਨੁਅਲ ਪ੍ਰੋਗਰਾਮ ਇਮਪਲੇਮੈਂਟੇਸ਼ਨ ਪਲਾਨ (ਏ. ਪੀ. ਆਈ. ਪੀ.) ਦੇ ਆਧਾਰ ’ਤੇ ਨੈਸ਼ਨਲ ਹੈਲਥ ਮਿਸ਼ਨ (ਐੱਨ. ਐੱਚ. ਐੱਮ.) ਅਧੀਨ ਪ੍ਰਜਨਨ, ਮਾਵਾਂ, ਨਵਜੰਮੇ, ਬੱਚੇ, ਕਿਸ਼ੋਰ ਸਿਹਤ ਅਤੇ ਪੋਸ਼ਣ ਰਣਨੀਤੀ ਨੂੰ ਲਾਗੂ ਕਰਨ ’ਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਰੁੱਖਾਂ ਦੀ ਘਾਟ ਕਾਰਨ ਲਿਆ ਵੱਡਾ ਫੈਸਲਾ, ਹੁਣ ਇਸ ਤਰ੍ਹਾਂ ਹੋਵੇਗਾ ਅੰਤਿਮ ਸੰਸਕਾਰ
ਮੰਤਰੀ ਨੇ ਆਪਣੇ ਜਵਾਬ ’ਚ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐੱਮ. ਓ. ਐੱਚ. ਐੱਫ. ਡਬਲਿਊ) ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਰੀਪ੍ਰੋਡਕਟਿਵ, ਮੈਟਰਨਲ, ਨਿਊ-ਬੋਰਨ, ਚਾਈਲਡ, ਅਡੋਲੈਸੈਂਟ ਹੈਲਥ ਐਂਡ ਨਿਊਟ੍ਰੀਸ਼ਨ ਰਣਨੀਤੀ ਨੂੰ ਲਾਗੂ ਕਰਨ ’ਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਕਰਦਾ ਹੈ। ਬਾਲ ਰੋਗ ਅਤੇ ਮੌਤ ਦਰ ਨੂੰ ਘਟਾਉਣ ਲਈ ਸਾਰੇ ਦਖ਼ਲਅੰਦਾਜ਼ੀ ਲਿੰਗ, ਜਾਤ ਅਤੇ ਧਰਮ ’ਤੇ ਬਿਨਾਂ ਕਿਸੇ ਭੇਦਭਾਵ ਦੇ ਕਬਾਇਲੀ ਅਤੇ ਹਾਸ਼ੀਏ ’ਤੇ ਪਈਆਂ ਆਬਾਦੀਆਂ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵਿਆਪਕ ਤੌਰ ’ਤੇ ਲਾਗੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਮੰਤਰੀ ਨੇ ਦੇਸ਼ ’ਚ ਪੰਜ ਸਾਲ ਤੋਂ ਘੱਟ ਉਮਰ ਦੀ ਮੌਤ ਦਰ ਨੂੰ ਘਟਾਉਣ ਲਈ ਐੱਮ. ਓ. ਐੱਚ. ਐੱਫ. ਡਬਲਿਊ. ਦੇ ਮੁੱਖ ਦਖਲਅੰਦਾਜ਼ੀ ਦਾ ਜ਼ਿਕਰ ਕੀਤਾ। ਇਨ੍ਹਾਂ ਪ੍ਰਮੁੱਖ ਦਖਲਅੰਦਾਜ਼ੀ ’ਚ ਨਵਜੰਮੇ ਬੱਚਿਆਂ ਦੀ ਸਹੂਲਤ-ਅਧਾਰਿਤ ਨਵਜਾਤ ਦੇਖਭਾਲ ਅਤੇ ਨਵਜਾਤ ਅਤੇ ਛੋਟੇ ਬੱਚਿਆਂ ਦੀ ਕਮਿਊਨਿਟੀ-ਅਧਾਰਿਤ ਦੇਖਭਾਲ ਸ਼ਾਮਲ ਹੈ। ਮੁੱਖ ਦਖਲਅੰਦਾਜ਼ੀ ’ਚ ਨਮੋਨੀਆ ਕਾਰਨ ਬਚਪਨ ਦੀ ਬੀਮਾਰੀ ਅਤੇ ਮੌਤ ਦਰ ਨੂੰ ਘਟਾਉਣ ਲਈ 2019 ਤੋਂ ਲਾਗੂ ਕੀਤੀ ਗਈ ਸਮਾਜਿਕ ਜਾਗਰੂਕਤਾ ਅਤੇ ਨਮੋਨੀਆ ਨੂੰ ਸਫਲਤਾਪੂਰਵਕ ਬੇਅਸਰ ਕਰਨ ਲਈ ਕੀਤੀ ਗਈ ਪਹਿਲ ਅਤੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਓ. ਆਰ. ਐੱਸ. ਅਤੇ ਜ਼ਿੰਕ ਦੀ ਵਰਤੋਂ ਨੂੰ ਉਤਸਾਹਿਤ ਕਰਨ ਅਤੇ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ/ਡੀਫੀਟ ਡਾਇਰੀਆ (ਡੀ-2) ਪਹਿਲਕਦਮੀ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ, ਮਾਵਾਂ ਅਤੇ ਬੱਚੇ ਦੇ ਬਚਾਅ ਅਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਹੈਲਥਕੇਅਰ ਪ੍ਰੋਵੀਡੇਰਸ ਦੇ ਕਈ ਕੈਪਾਸਿਟੀ ਬਿਲਡਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ।
ਇਹ ਵੀ ਪੜ੍ਹੋ : ਹੱਕਾਂ ’ਤੇ ਡਾਕਾ ਵੱਜਣ ’ਤੇ ਅਕਾਲੀ ਦਲ ਹਮੇਸ਼ਾ ਸਿੱਖਾਂ ਦੀ ਆਵਾਜ਼ ਬਣਿਐ : ਸਰਨਾ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8