ਮੋਟਰਸਾਈਕਲ ਦੀ ਨੰਬਰ ਪਲੇਟ ਲਗਾ ਕੇ ਚਲਾਈ ਜਾ ਰਹੀ ਐਂਬੂਲੈਂਸ, 10 ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਨੰਬਰ
Wednesday, Jan 24, 2024 - 04:30 AM (IST)
ਲੁਧਿਆਣਾ (ਰਾਮ)- ਸ਼ਹਿਰ ’ਚ ਫਰਜ਼ੀ ਨੰਬਰ ਪਲੇਟ ਲਗਾ ਕੇ ਵੱਡੀ ਗਿਣਤੀ ’ਚ ਵਾਹਨ ਦੌੜਾਏ ਜਾ ਰਹੇ ਹਨ। ਇਸੇ ਦੀ ਆੜ ’ਚ ਅਪਰਾਧੀ ਆਸਾਨੀ ਨਾਲ ਵਾਰਦਾਤ ਕਰ ਕੇ ਫਰਾਰ ਹੋ ਜਾਂਦੇ ਹਨ। ਹੁਣ ਸ਼ਹਿਰ ’ਚ ਹਾਲਾਤ ਇਹ ਹੋ ਚੁੱਕੇ ਹਨ ਕਿ ਹਸਪਤਾਲਾਂ ਦੀਆਂ ਐਂਬੂਲੈਂਸਾਂ ਅਤੇ ਸਕੂਲਾਂ ਦੀਆਂ ਬੱਸਾਂ ’ਤੇ ਵੀ ਫਰਜ਼ੀ ਨੰਬਰ ਪਲੇਟ ਲੱਗੀ ਹੈ।
ਜੇਕਰ ਇਸ ਤਰ੍ਹਾਂ ਦੀਆਂ ਐਂਬੂਲੈਂਸ ਜਾਂ ਸਕੂਲ ਬੱਸ ਨਾਲ ਕੋਈ ਹਾਦਸਾ ਹੁੰਦਾ ਹੈ ਜਾਂ ਉਨ੍ਹਾਂ ਵਾਹਨਾਂ ਦੀ ਵਰਤੋਂ ਕਿਸੇ ਦੇਸ਼ ਵਿਰੋਧੀ ਗਤੀਵਿਧੀ ਹੁੰਦਾ ਹੈ ਤਾਂ ਪੁਲਸ ਤੇ ਟ੍ਰਾਂਸਪੋਰਟ ਵਿਭਾਗ ਵਾਹਨ ਮਾਲਕਾਂ ਤੱਕ ਨਹੀਂ ਪੁੱਜ ਸਕੇਗਾ। ਸਕੂਲੀ ਬੱਸਾਂ ’ਤੇ ਮੋਟਰਸਾਈਕਲ ਦੀ ਨੰਬਰ ਪਲੇਟ ਲੱਗੇ ਹੋਣ ਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਹੁਣ ਸ਼ਹਿਰ ਦੇ ਇਕ ਨਿਜੀ ਹਸਪਤਾਲ ਦੀ ਐਂਬੂਲੈਂਸ 'ਤੇ ਮੋਟਰਸਾਈਕਲ ਦੀ ਨੰਬਰ ਪਲੇਟ ਲੱਗੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਦਸੂਹਾ 'ਚ ਥਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 1 ਨੌਜਵਾਨ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖ਼ਮੀ
ਹੈਬੋਵਾਲ ’ਚ ਇਕ ਨਿੱਜੀ ਹਸਪਤਾਲ ਦੀ ਐਂਬੂਲੈਂਸ 'ਤੇ ਜੋ ਨੰਬਰ ਪਲੇਟ ਲੱਗੀ ਹੈ, ਉਹ ਰੀਜਨਲ ਟ੍ਰਾਂਸਪੋਰਟ ਦਫਤਰ ਦੇ ਰਿਕਾਰਡ ਦੇ ਮੁਤਾਬਕ ਮੋਟਰਸਾਈਕਲ ਦਾ ਨੰਬਰ ਹੈ। ਮੋਟਰਸਾਈਕਲ ਨੂੰ ਇਹ ਨੰਬਰ 10 ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ। ਉਸ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਵੀ ਨਹੀਂ ਲੱਗੀ, ਜੋ ਮਰੀਜ਼ਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਲਿਆਉਣ ਤੇ ਲਿਜਾਣ ਲਈ ਸੜਕਾਂ ’ਤੇ ਦੌੜ ਰਹੀ ਹੈ। ਇਸ ਦੇ ਬਾਵਜੂਦ ਆਵਾਜਾਈ ਪੁਲਸ ਦੀ ਪਕੜ ’ਚ ਨਹੀਂ ਆਈ ਤੇ ਨਾ ਹੀ ਆਰ.ਟੀ.ਓ. ਇਸ ਨੂੰ ਫੜ ਸਕਿਆ। ਇਸ ਤੋਂ ਪਹਿਲਾਂ ਮੋਟਰਸਾਈਕਲ ਦੇ ਨੰਬਰਾਂ ਵਾਲੀਆਂ ਸਕੂਲ ਬੱਸਾਂ ਦਾ ਆਰ.ਟੀ.ਓ. ਨੇ ਚਲਾਨ ਵੀ ਕੀਤਾ ਪਰ ਉਹ ਉਦੋਂ ਵੀ ਫਰਜ਼ੀ ਨੰਬਰ ਪਲੇਟ ਨਹੀਂ ਫੜ ਸਕਿਆ।
ਇਹ ਵੀ ਪੜ੍ਹੋ- ਸ਼ੂਗਰ ਮਿੱਲ 'ਚ ਫਿਟਰ ਵਜੋਂ ਕੰਮ ਕਰਦਾ ਮੁਲਾਜ਼ਮ ਹੋਇਆ ਲਾਪਤਾ, CCTV ਫੁਟੇਜ ਦੇ ਆਧਾਰ 'ਤੇ ਕੀਤੀ ਜਾ ਰਹੀ ਜਾਂਚ
ਫਰਜ਼ੀ ਨੰਬਰ ਪਲੇਟ ਵਾਲੇ ਵਾਹਨ ਫੜਨਾ ਆਰ.ਟੀ.ਓ. ਜਾਂ ਪੁਲਸ ਮੁਲਾਜ਼ਮਾਂ ਲਈ ਬੇਹੱਦ ਸੌਖਾ ਹੈ। ਇਸ ਦੇ ਲਈ ਉਨ੍ਹਾਂ ਨੂੰ ਵਾਹਨ ਦਾ ਨੰਬਰ ਇਕ ਮੋਬਾਈਲ ਐਪ ’ਚ ਫੀਡ ਕਰਨਾ ਹੁੰਦਾ ਹੈ। ਇਸ ਨਾਲ ਉਸ ਨੰਬਰ ’ਤੇ ਰਜਿਸਟਰਡ ਵਾਹਨ ਦੀ ਜਾਣਕਾਰੀ ਆ ਜਾਂਦੀ ਹੈ। ਇਸ ਦੇ ਬਾਵਜੂਦ ਟ੍ਰੈਫਿਕ ਅਤੇ ਆਰ.ਟੀ.ਓ. ਖੁਦ ਅਜਿਹੇ ਵਾਹਨਾਂ ਨੂੰ ਨਹੀਂ ਫੜ ਪਾ ਰਹੇ। ਆਰ.ਟੀ.ਓ. ਦਫਤਰ ਦੇ ਅਫਸਰਾਂ ਦਾ ਕਹਿਣਾ ਹੈ ਕਿ ਇਸ ਨੰਬਰ ਦਾ ਪੂਰਾ ਰਿਕਾਰਡ ਚੈੱਕ ਕੀਤਾ ਜਾਵੇਗਾ ਅਤੇ ਨੰਬਰ ਫਰਜ਼ੀ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8