ਖੇਤੀਬਾੜੀ ਵਿਭਾਗ ਨੇ ਝੋਨੇ ਦੀ ਵਿਗਿਆਨਿਕ ਖੇਤੀ ਬਾਰੇ ਦਿੱਤੀ ਸਿਖਲਾਈ

05/22/2018 6:23:30 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) : ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ  ਝੋਨੇ ਅਤੇ ਬਾਸਮਤੀ ਦੀ ਵਿਗਿਆਨਿਕ ਖੇਤੀ ਬਾਰੇ ਆਈ. ਐੱਫ. ਟੀ. ਸੀ. ਅਬੂਲਖੁਰਾਣਾ ਵਿਖੇ ਇਕ ਰੋਜਾ ਸਿੱਖਲਾਈ ਕੈਂਪ ਲਗਾਇਆ ਗਿਆ। ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਦੇ ਨਿਰਦੇਸ਼ਾ ਅਨੁਸਾਰ ਲਗਾਏ ਇਸ ਕੈਂਪ 'ਚ ਕਿਸਾਨਾਂ ਨੂੰ ਘੱਟ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਘੱਟ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ 'ਤੇ ਲਾਗਤ ਖਰਚ ਘੱਟ ਆਉਂਦਾ ਹੈ।
ਇਸ ਸਬੰੰਧ 'ਚ ਕਰਨਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀਆਂ ਕਿਸਮਾਂ ਜਿਵੇਂ ਕਿ ਪੀ.ਆਰ 127, ਪੀ.ਆਰ 126, ਪੀ.ਆਰ 124, ਪੀ.ਆਰ 123, ਪੀ.ਆਰ 122 ਅਤੇ ਪੀ.ਆਰ 121 ਦੀ ਕਾਸ਼ਤ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਧੀਆ ਝਾੜ ਲੈਣ ਲਈ ਪਨੀਰੀ 25 ਤੋਂ 30 ਦਿਨਾਂ ਦੀ ਉਮਰ 'ਚ ਲਾਈ ਜਾਵੇ। ਇਸ ਮੌਕੇ ਬੀਜ ਦੀ ਸੋਧ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਅੱਠ ਕਿਲੋ ਗ੍ਰਾਮ ਬੀਜ ਨੂੰ ਦੱਸ ਲੀਟਰ ਪਾਣੀ ਵਿਚ 20 ਗ੍ਰਾਮ ਕਾਰਬਨਡਾਈਜਮ ਅਤੇ 2 ਗ੍ਰਾਮ ਸਟ੍ਰੈਪਟੋਸਾਈਕਲੀਨ ਦਵਾਈ ਵਿਚ 10 ਤੋਂ 12 ਘੰਟੇ ਭਿਗੋਕੇ ਰੱਖਣਾ ਹੈ। ਇਸ ਮੌਕੇ ਅਸ਼ੀਸ ਕੁਮਾਰ ਬੀ. ਟੀ. ਐੱਮ ਅਤੇ ਗੁਰਤੇਜ ਸਿੰਘ ਆਦਿ ਹਾਜ਼ਰ ਸਨ।


Related News