ਗੁਰਮੀਤ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ (ਜ.) ਵਜੋਂ ਸੰਭਾਲਿਆ ਅਹੁਦਾ

07/17/2018 11:23:16 AM

ਫਿਰੋਜ਼ਪੁਰ (ਸ਼ੈਰੀ, ਕੁਮਾਰ, ਮਲਹੋਤਰਾ, ਪਰਮਜੀਤ, ਕੁਲਦੀਪ)— ਆਮ ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸਾਫ-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹਰੇਕ ਅਧਿਕਾਰੀ ਦੀ ਜ਼ਿੰਮੇਵਾਰੀ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ 'ਚ ਆਪਣੇ ਕੰਮਾਂ 'ਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮੀਤ ਸਿੰਘ ਮੁਲਤਾਨੀ (ਪੀ. ਸੀ. ਐੱਸ) ਨੇ ਵਧੀਕ ਡਿਪਟੀ ਕਮਿਸ਼ਨਰ (ਜ.) ਫਿਰੋਜ਼ਪੁਰ ਦਾ ਅਹੁਦਾ ਸੰਭਾਲਣ ਉਪਰੰਤ ਕੀਤਾ।
ਗੁਰਮੀਤ ਸਿੰਘ ਮੁਲਤਾਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਏ. ਡੀ. ਸੀ. ਜਲੰਧਰ, ਖੰਨਾ, ਗੁਰਦਾਸਪੁਰ, ਐੱਸ. ਡੀ. ਐੱਮ. ਰਾਏਕੋਟ, ਪਟਿਆਲਾ, ਤਲਵੰਡੀ ਸਾਬੋ, ਆਰ. ਟੀ. ਏ. ਜਲੰਧਰ, ਪਟਿਆਲਾ, ਡੀ. ਟੀ. ਓ. ਕਪੂਰਥਲਾ ਅਤੇ ਜੁਆਇੰਟ ਕਮਿਸ਼ਨਰ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਸਮੇਤ ਕਈ ਹੋਰ ਉੱਚ ਅਹੁਦਿਆਂ 'ਤੇ ਤਾਇਨਾਤ ਰਹੇ ਹਨ।


Related News