ਅਣਪਛਾਤੇ ਕਾਰ ਚਾਲਕ ਨੇ ਸਡ਼ਕ ਪਾਰ ਕਰ ਰਹੇ ਨੌਜਵਾਨ ਨੂੰ ਮਾਰੀ ਟੱਕਰ, ਮੌਤ

Saturday, Nov 10, 2018 - 05:53 AM (IST)

ਅਣਪਛਾਤੇ ਕਾਰ ਚਾਲਕ ਨੇ ਸਡ਼ਕ ਪਾਰ ਕਰ ਰਹੇ ਨੌਜਵਾਨ ਨੂੰ ਮਾਰੀ ਟੱਕਰ, ਮੌਤ

ਸਾਹਨੇਵਾਲ, (ਜ.ਬ.)- ਆਪਣੇ ਚਚੇਰੇ ਭਰਾ ਨੂੰ ਮਿਲਣ ਲਈ ਆਏ ਇਕ ਨੌਜਵਾਨ ਨੂੰ ਅਣਪਛਾਤੇ ਕਾਰ ਚਾਲਕ ਵਲੋਂ ਕਥਿਤ ਲਾਪ੍ਰਵਾਹੀ ਨਾਲ ਮਾਰੀ ਗਈ ਟੱਕਰ ਤੋਂ ਬਾਅਦ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਥਾਣਾਂ ਸਾਹਨੇਵਾਲ ਦੀ ਪੁਲਸ ਨੇ ਕਾਰ ਚਾਲਕ ਨੂੰ ਨਾਮਜ਼ਦ ਕਰ ਕੇ ਅੱਗੇ ਦੀ ਕਾਰਵਾਈ ਆਰੰਭ  ਦਿੱਤੀ ਹੈ। ਪੁਲਸ ਕੋਲ ਦਰਜ਼ ਕਰਵਾਏ ਬਿਆਨਾਂ ’ਚ ਅਰਜੁਨ ਪ੍ਰਸ਼ਾਦ ਪੁੱਤਰ ਮਿਠਾਈ ਲਾਲ ਵਾਸੀ ਗੁਰੂ ਤੇਗ ਬਹਾਦਰ ਨਗਰ, ਗਿਆਸਪੁਰਾ, ਲੁਧਿਆਣਾ ਨੇ ਦੱਸਿਆ ਕਿ ਉਸ ਦੇ ਤਾਇਆ ਦਾ ਲਡ਼ਕਾ ਮਾਨ ਸਿੰਘ ਪੁੱਤਰ ਬਈਆ ਲਾਲ ਆਪਣੇ ਦੋਸਤ ਜੈ ਚੰਦ ਦੇ ਨਾਲ ਉਸ ਨੂੰ ਮਿਲਣ ਲਈ ਆਇਆ ਸੀ। ਦੇਰ ਸ਼ਾਮ ਕਰੀਬ 7 ਵਜੇ ਜਦੋਂ ਉਹ ਉਨ੍ਹਾਂ ਨੂੰ ਵਾਪਸ ਛੱਡਣ ਲਈ ਜਾ ਰਿਹਾ ਸੀ ਤਾਂ ਢੰਡਾਰੀ ਕਲਾਂ ਦੀ ਸ਼ਿਵਾਨੀ ਮੋਟਰ ਦੇ ਸਾਹਮਣੇ ਸਡ਼ਕ ਪਾਰ ਕਰਦੇ ਸਮੇਂ ਸਾਹਨੇਵਾਲ ਵਾਲੀ ਸਾਈਡ ਤੋਂ ਆ ਰਹੀ ਇਕ ਕਾਰ ਦੇ ਅਣਪਛਾਤੇ ਚਾਲਕ ਨੇ ਮਾਨ ਸਿੰਘ ਨੂੰ ਲਾਪ੍ਰਵਾਹੀ ਨਾਲ ਟੱਕਰ ਮਾਰ ਦਿੱਤੀ। ਜਿਸ ਨਾਲ ਮਾਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News