ਸੜਕ ਹਾਦਸੇ ’ਚ ਇਕ ਦੀ ਮੌਤ ਤੇ ਇਕ ਜ਼ਖ਼ਮੀ

Saturday, Nov 10, 2018 - 05:00 AM (IST)

ਸੜਕ ਹਾਦਸੇ ’ਚ ਇਕ ਦੀ ਮੌਤ ਤੇ ਇਕ ਜ਼ਖ਼ਮੀ

ਬਲਾਚੌਰ, (ਕਟਾਰੀਆ/ ਕਿਰਨ)- ਬਲਾਚੌਰ ਰੋਪਡ਼ ਮੁੱਖ ਮਾਰਗ ਤੇ ਪਿੰਡ ਆਸਰੋਂ ਨਜ਼ਦੀਕ ਟਰੱਕ ਯੂਨੀਅਨ ਇਕ ਕਾਰ ਤੇ ਸਕੂਟਰੀ ਦੀ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਹੋਂਡਾ ਕਾਰ ਨੰਬਰ ਸੀ.ਐੱਚ.01 ਏ.ਐੱਸ. 9599 ਜੋ ਚੰਡੀਗਡ਼ ਤੋਂ ਬਲਾਚੌਰ ਸਾਈਡ ਆ ਰਹੀ ਸੀ ਨੂੰ ਨੇਹਾ ਪੁੱਤਰੀ ਸਦਾ ਰਾਮ ਰਾਡ਼ੀ ਕਾਨੂਗੋ ਚਲਾ ਰਹੀ ਸੀ। ਜਦੋਂ ਉਹ ਘਟਨਾ ਸਥਾਨ ਤੇ ਪਹੁੰਚੀ ਤਾਂ ਇਕ ਸਕੂਟਰੀ ਨਾਲ ਟੱਕਰ ਹੋ ਗਈ। ਸਕੂਟਰੀ ਚਾਲਕ ਰਾਜ ਕੁਮਾਰ ਪੁੱਤਰ ਹਰੀ ਦਾਸ (ਟੌਸਾਂ) ਅਤੇ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗਡ਼ੀ ਕਾਨੂੰਗੋ ਦੋਨੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰੋਪਡ਼ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਰਾਜ ਕੁਮਾਰ ਟੌਸਾਂ ਦੀ ਮੌਤ ਹੋ ਗਈ ਤੇ ਕੁਲਦੀਪ ਸਿੰਘ ਦਾ ਇਲਾਜ ਚਲ ਰਿਹਾ ਹੈ। ਆਸਰੋ ਪੁਲਸ ਵਲੋ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News