ਕਾਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਡਲਿਵਰੀ ਬੁਆਏ ਦੀ ਮੌਤ

Saturday, Nov 10, 2018 - 04:51 AM (IST)

ਕਾਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਡਲਿਵਰੀ ਬੁਆਏ ਦੀ ਮੌਤ

ਚੰਡੀਗਡ਼੍ਹ, (ਸੰਦੀਪ)- ਸੈਕਟਰ-34/35 ਦੀ ਡਿਵਾਈਡਿੰਗ ਸਡ਼ਕ ’ਤੇ ਵੀਰਵਾਰ ਦੇਰ ਰਾਤ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਲਪੇਟ ’ਚ ਲੈ ਲਿਆ। ਹਾਦਸੇ ’ਚ ਜ਼ਖ਼ਮੀ ਮੋਟਰਸਾਈਕਲ ਸਵਾਰ ਮੋਹਾਲੀ ਫੇਜ਼-10 ਨਿਵਾਸੀ ਆਦਿੱਤਿਆ (26) ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਪੁਲਸ ਨੇ ਕਾਰ ਚਾਲਕ ਸੈਕਟਰ-35 ਨਿਵਾਸੀ ਅਜੇ (27) ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜ਼ਮਾਨਤ ’ਤੇ ਛੱਡ ਦਿੱਤਾ।  ਆਦਿੱਤਿਆ ਫੂਡ ਡਲਿਵਰੀ ਦਾ ਕੰਮ ਕਰਦਾ ਸੀ। ਵੀਰਵਾਰ ਦੇਰ ਰਾਤ 12 ਵਜੇ ਉਹ ਸੈਕਟਰ-35 ਤੋਂ ਮੋਹਾਲੀ ਲਈ ਜਾ ਰਿਹਾ ਸੀ, ਜਿਵੇਂ ਹੀ ਉਹ ਸੈਕਟਰ-35/34 ਲਾਈਟ ਪੁਆਇੰਟ ਤੋਂ ਡਿਵਾਈਡਿੰਗ ਸਡ਼ਕ ’ਤੇ ਪਹੁੰਚਿਆ ਤਾਂ ਇਸ ਸਮੇਂ ਪਿਕਾਡਲੀ ਚੌਕ ਤੋਂ ਸੈਕਟਰ-43 ਵੱਲ ਜਾ ਰਹੀ ਕਾਰ ਨੇ ਉਸ ਨੂੰ ਲਪੇਟ ’ਚ ਲੈ ਲਿਆ। ਪੁਲਸ ਅਨੁਸਾਰ ਉਸ ਦੇ ਸਿਰ ’ਚ ਗੰਭੀਰ ਸੱਟਾਂ ਲੱਗਣ ਕਾਰਨ ਹੀ ਉਸ ਦੀ ਮੌਤ ਹੋਈ ਹੈ। ਕਾਰ ਚਾਲਕ ਅਜੇ ਆਪਣੇ ਹੋਰ 2 ਦੋਸਤਾਂ ਨਾਲ ਸੈਕਟਰ-43 ਬੱਸ ਸਟੈਂਡ ਨੂੰ ਜਾ ਰਿਹਾ ਸੀ ਤੇ ਉਥੋਂ ਉਨ੍ਹਾਂ ਨੇ ਮਨੀਕਰਨ ਲਈ ਬੱਸ ਲੈਣੀ ਸੀ।  
 ਨੌਕਰੀ ਲੱਗਣ ਤੋਂ ਬਾਅਦ ਮਨੀਕਰਨ ਮੱਥਾ ਟੇਕਣ ਜਾ ਰਿਹਾ ਸੀ
 ਅਜੇ ਦੀ 2 ਮਹੀਨੇ ਪਹਿਲਾਂ ਹੀ ਆਰਮੀ ਦੇ ਅਕਾਊਂਟ ਸੈਕਸ਼ਨ ’ਚ ਨੌਕਰੀ ਲੱਗੀ ਸੀ। ਉਸ ਨੇ ਨੌਕਰੀ ਲੱਗਣ ਤੋਂ ਬਾਅਦ ਮਨੀਕਰਨ ਜਾ ਕੇ ਮੱਥਾ ਟੇਕਣ ਦੀ ਮੰਨਤ ਮੰਗੀ ਸੀ ਤੇ ਆਪਣੀ ਇਸ ਮੰਨਤ ਨੂੰ ਪੂਰਾ ਕਰਨ ਲਈ ਹੀ ਉਹ ਵੀਰਵਾਰ ਰਾਤ ਨੂੰ ਆਪਣੇ 2 ਦੋਸਤਾਂ ਨਾਲ ਕਾਰ ’ਚ ਘਰੋਂ ਨਿਕਲਿਆ ਸੀ।


Related News