‘ਆਪ’ ਦੇ ਆਗੂਆਂ ਵਲੋਂ ਕਾਲੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਗਟਾਵਾ

Wednesday, Jan 13, 2021 - 03:24 PM (IST)

‘ਆਪ’ ਦੇ ਆਗੂਆਂ ਵਲੋਂ ਕਾਲੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਗਟਾਵਾ

ਸੰਦੌੜ (ਰਿਖੀ): ਰਵਿਦਾਸੀਆ ਧਰਮਸ਼ਾਲਾ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਡਾ ਭੀਮ ਰਾਓ ਅੰਬੇਦਕਰ ਕਲੱਬ ਦੇ ਪ੍ਰਧਾਨ ਸੰਤੋਖ ਸਿੰਘ ਅਤੇ ਮੈਂਬਰਾਂ ਵਲੋਂ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਤੋਂ ਮੈਡਮ ਨਰਿੰਦਰ ਕੌਰ ਭਰਾਜ ਬਲਾਕ ਸੰਮਤੀ ਮੈਂਬਰ ਸਰਪੰਚ ਸਮਰਜੀਤ ਕੌਰ ਢਿੱਲੋਂ ਵਲੋਂ ਨਵ ਜੰਮੀਆਂ ਧੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਇਸ ਮੌਕੇ ਆਗੂ ਨਰਿੰਦਰ ਕੌਰ ਭਰਾਜ ਆਗੂ ਜਮੀਲ ਉਰ ਰਹਿਮਾਨ,ਜਗਤਾਰ ਸਿੰਘ ਜੱਸਲ, ਬਿੱਕਰ ਸਿੰਘ ਦਸੌਂਧਾ, ਰਾਜਦੀਪ ਸਿੰਘ,ਜਗਤਾਰ ਸਿੰਘ, ਲਖਵੀਰ ਸਿੰਘ, ਇੰਦਰਜੀਤ ਸਿੰਘ, ਦੀਪਾ ਸਿੰਘ, ਸੰਦੀਪ ਸਿੰਘ,  ਰਾਜਪਾਲ ਸਿੰਘ ਤੇ ਸੂਬੇਦਾਰ ਪਾਲ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਦੇ ਵਿੱਚ ਆਪ ਆਗੂ ਹਾਜ਼ਰ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਾਲੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਆਪ ਕੇਂਦਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਮੁੱਢ ਤੋਂ ਖ਼ਿਲਾਫ਼ ਹੈ ਅਤੇ ਇਸਦਾ ਡਟ ਕਿ ਵਿਰੋਧ ਕਰਦੀ ਹੈ। 
 


author

Shyna

Content Editor

Related News