ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਜੀਪ ਹੇਠਾਂ ਆਇਆ ਸਕੂਲੀ ਵਿਦਿਆਰਥੀ
Friday, Dec 23, 2022 - 10:07 PM (IST)
ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਿਵੀਜ਼ਨ ਨੰਬਰ 5 ਅਧੀਨ ਪੈਂਦੇ ਸਰਾਭਾ ਨਗਰ ਦੇ ਇੱਕ ਪਾਰਕ ਦੇ ਸਾਹਮਣੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦਾ ਵਿਦਿਆਰਥੀ ਸਕੂਲ ਵਿੱਚ ਪ੍ਰੀਖਿਆ ਦੇਣ ਤੋਂ ਬਾਅਦ ਸੜਕ ਪਾਰ ਕਰਦੇ ਸਮੇਂ ਜੀਪ ਹੇਠਾਂ ਆ ਗਿਆ। ਸੀ.ਸੀ.ਟੀ.ਵੀ ਤਸਵੀਰਾਂ ਰਾਹੀਂ ਪਤਾ ਲੱਗਿਆ ਕਿ ਕਿਵੇਂ ਸਕੂਲੀ ਵਰਦੀ ਪਾਈ ਇਹ ਬੱਚਾ ਸੜਕ ਵੱਲ ਭੱਜ ਰਿਹਾ ਹੈ ਅਤੇ ਉਦੋਂ ਹੀ ਬੱਚਾ ਉਸੇ ਸੜਕ 'ਤੇ ਸਿੱਧੀ ਆ ਰਹੀ ਜੀਪ ਦੇ ਸਾਹਮਣੇ ਆ ਜਾਂਦਾ ਹੈ। ਇੱਥੇ ਸਕੂਲ ਪ੍ਰਸ਼ਾਸਨ 'ਤੇ ਵੀ ਸਵਾਲ ਉੱਠ ਰਹੇ ਹਨ।
ਇਹ ਵੀ ਪੜ੍ਹੋ : ਬਿਹਾਰ: ਭੱਠੇ ਦੀ ਚਿਮਨੀ 'ਚ ਧਮਾਕਾ ਹੋਣ ਕਾਰਨ ਵਾਪਰਿਆ ਦਰਦਨਾਕ ਹਾਦਸਾ, 6 ਲੋਕਾਂ ਦੀ ਮੌਤ, ਕਈ ਲਾਪਤਾ
ਦਰਅਸਲ, ਸੇਫ਼ ਸਕੂਲ ਵਾਹਨ ਪਾਲਿਸੀ ਦੇ ਤਹਿਤ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਲਿਆਉਣ ਵਾਲੀਆਂ ਬੱਸਾਂ ਅਤੇ ਵੈਨਾਂ ਨੂੰ ਸਕੂਲ ਦੇ ਗੇਟ ਦੇ ਅੰਦਰ ਹੀ ਉਤਾਰਿਆ ਜਾਵੇਗਾ ਅਤੇ ਛੁੱਟੀਆਂ ਤੋਂ ਬਾਅਦ ਘਰ ਪਰਤਣ ਸਮੇਂ ਸਕੂਲ ਦੇ ਅੰਦਰੋਂ ਹੀ ਵਾਹਨ ਵਿਚ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਸਕੇ ਪਰ ਇੱਥੇ ਸਕੂਲ ਦੀ ਲਾਪਰਵਾਹੀ ਸਾਹਮਣੇ ਆਈ ਹੈ।
ਬੱਚਾ ਇਸ ਪਾਸੇ ਤੋਂ ਪਾਰਕ ਦੇ ਗੇਟ ਤੋਂ ਸੜਕ ਪਾਰ ਕਰ ਰਿਹਾ ਹੈ ਕਿਉਂਕਿ ਉਸ ਦੀ ਬੱਸ ਦੂਜੇ ਪਾਸੇ ਖੜ੍ਹੀ ਹੈ। ਇਸ ਪੂਰੇ ਮਾਮਲੇ 'ਚ ਪੁਲਸ ਵੱਲੋਂ ਜੀਪ ਦੇ ਡਰਾਈਵਰ ਦੇ ਖਿਲਾਫ਼ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਜਿਸ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।