ਮੋਹਾਲੀ ''ਚ ਕੋਰੋਨਾ ਨੇ ਮਚਾਇਆ ਤਾਂਡਵ, 8 ਨਵੇਂ ਮਰੀਜ਼ਾਂ ਦੀ ਪੁਸ਼ਟੀ

Saturday, Jun 13, 2020 - 09:57 AM (IST)

ਮੋਹਾਲੀ ''ਚ ਕੋਰੋਨਾ ਨੇ ਮਚਾਇਆ ਤਾਂਡਵ, 8 ਨਵੇਂ ਮਰੀਜ਼ਾਂ ਦੀ ਪੁਸ਼ਟੀ

ਮੋਹਾਲੀ (ਵੈੱਬ, ਡੈਸਕ, ਪਰਦੀਪ) : ਮੋਹਾਲੀ 'ਚ ਕੋਰੋਨਾ ਵਾਇਰਸ ਨੇ ਤਾਂਡਵ ਮਚਾਇਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਜ਼ਿਲ੍ਹੇ 'ਚ ਹੁਣ 8 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਨਵੇਂ ਮਰੀਜ਼ ਮੋਹਾਲੀ ਦੇ ਪਿੰਡ ਮੁਬਾਰਕਪੁਰ ਦੇ ਵਸਨੀਕ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 157 ਹੋ ਗਈ ਹੈ।

ਇਹ ਵੀ ਪੜ੍ਹੋ : ਬਿਹਾਰ ਤੋਂ ਪਰਤੇ ਮਜ਼ਦੂਰ ਨੂੰ ਹੋਇਆ 'ਕੋਰੋਨਾ', ਝੋਨਾ ਲਾਉਣ ਆਇਆ ਸੀ ਪੰਜਾਬ
ਬੀਤੇ ਦਿਨ ਹੋਈ ਸੀ 6 ਕੇਸਾਂ ਦੀ ਪੁਸ਼ਟੀ
ਮੋਹਾਲੀ ਜ਼ਿਲ੍ਹੇ 'ਚ ਬੀਤੇ ਦਿਨ ਕੋਰੋਨਾ ਵਾਇਰਸ ਦੇ 6 ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 3 ਕੇਸ ਜ਼ੀਕਰਪੁਰ ਇਲਾਕੇ ਦੇ ਅਤੇ 3 ਨਵਾਂ ਗਰਾਓਂ ਇਲਾਕੇ ਨਾਲ ਸਬੰਧਿਤ ਹਨ। ਜ਼ੀਰਕਪੁਰ 'ਚ ਇਕ 68 ਸਾਲਾ ਔਰਤ ਦਾ ਕੋਵਿਡ-19 ਦਾ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਇਹ ਔਰਤ ਜ਼ੀਰਕਪੁਰ ਦੇ ਸਵੈਸਟਿਕ ਬਿਹਾਰ ਦੀ ਰਹਿਣ ਵਾਲੀ ਸੀ ਅਤੇ ਹੁਣੇ ਹੀ ਇਹ ਔਰਤ ਯੂ. ਪੀ. ਦੇ ਸਹਾਰਨਪੁਰ ਤੋਂ ਵਾਪਸ ਆਈ ਸੀ, ਜਿੱਥੇ ਉਹ ਆਪਣੀ ਲੜਕੀ ਨੂੰ ਮਿਲਣ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਦਿਨ ਚੜ੍ਹਦਿਆਂ ਹੀ 'ਕੋਰੋਨਾ' ਨਾਲ ਹੋਈ ਇਕ ਹੋਰ ਮੌਤ (ਵੀਡੀਓ)

10 ਜੂਨ ਨੂੰ ਉਸ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਬਾਅਦ ਦੁਪਹਿਰ ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿਖੇ 40 ਸਾਲਾ ਇਕ ਵਿਅਕਤੀ ਅਤੇ ਮੁੱਲਾਂਪੁਰ ਨਜ਼ਦੀਕ ਪੈਂਦੇ ਪਿੰਡ ਤੋਗਾਂ ਦੇ ਇਕ ਵਿਅਕਤੀ ਦੇ ਸੈਂਪਲ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 157
 


author

Babita

Content Editor

Related News