ਆਈਸਕ੍ਰੀਮ ਦੇ ਆਰਡਰ ਦੀ ਲੋਕੇਸ਼ਨ ਭੇਜ ਇੰਝ ਮਾਰੀ 70 ਹਜ਼ਾਰ ਦੀ ਠੱਗੀ,  3 ਨਾਮਜ਼ਦ

07/03/2022 12:07:12 PM

ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਪੈਸੇ ਵਾਪਸ ਆਉਣ ਦਾ ਝਾਂਸਾ ਦੇ ਕੇ 3 ਚਾਰ ਵਾਰ ਸਕੈਨ ਕਰਵਾ ਕੇ 70 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਕੈਂਟ ਦੀ ਪੁਲਸ ਵੱਲੋਂ ਰਜਨੀਕਾਂਤ, ਅਰੁਣ ਅਤੇ ਅਨਿਲ ਨਾਮਕ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- PRTC ਦੀਆਂ ਬੱਸਾਂ ’ਤੋਂ ਭਿੰਡਰਾਂਵਾਲਾ ਦੇ ਪੋਸਟਰ ਹਟਾਉਣ ਦੇ ਹੁਕਮ ’ਤੇ ਮਚਿਆ ਹੰਗਾਮਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਗਡੋਡੂ ਨੇ ਦੱਸਿਆ ਹੈ ਕਿ ਉਸਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਆਪਣਾ ਨਾਂ ਅਨਿਲ ਕੁਮਾਰ ਆਰਮੀ ਏਰੀਆ ਦੱਸਦਿਆਂ ਉਸਨੂੰ 3,400 ਰੁਪਏ ਦੀ ਆਈਸਕ੍ਰੀਮ ਦਾ ਆਰਡਰ ਕੇਂਦਰੀ ਵਿਦਿਆਲਿਆ ਦੀ ਲੋਕੇਸ਼ਨ ਦਾ ਕੀਤਾ ਅਤੇ ਜਦੋਂ ਸ਼ਿਕਾਇਤਕਰਤਾ ਆਈਸਕ੍ਰੀਮ ਦਾ ਆਰਡਰ ਦੇਣ ਲਈ ਗਿਆ ਤਾਂ ਉਨ੍ਹਾਂ ਵਿਅਕਤੀਆਂ ਨੇ ਫੋਨ ਕਰ ਕੇ ਕਿਹਾ ਕਿ ਇਕ ਵਾਰ ਕੋਡ ਤੁਹਾਡੇ ਵਟਸਐਪ ਨੰਬਰ ’ਤੇ ਭੇਜਿਆ ਹੈ, ਇਸਨੂੰ ਸਕੈਨ ਕਰ ਕੇ ਪਹਿਲਾਂ ਆਪਣੀ ਪੇਮੈਂਟ ਲੈ ਜਾਓ, ਫਿਰ ਹੀ ਤੁਹਾਨੂੰ ਗੇਟ ਅੰਦਰ ਅੱਗੇ ਆਉਣ ਦਿੱਤਾ ਜਾਵੇਗਾ, ਜਿਸਨੂੰ ਸਕੈਨ ਕਰਨ ’ਤੇ ਸ਼ਿਕਾਇਤਕਰਤਾ ਦੇ ਖਾਤੇ ’ਚੋਂ 10 ਹਜ਼ਾਰ ਰੁਪਏ ਕੱਟ ਗਏ। ਇਸ ਤਰ੍ਹਾਂ ਸ਼ਿਕਾਇਤਕਰਤਾ ਦੇ ਪੈਸੇ ਵਾਪਸ ਕਰਨ ਦਾ ਝਾਂਸਾ ਦੇ ਕੇ ਉਸ ਤੋਂ ਤਿੰਨ-ਚਾਰ ਵਾਰ ਸਕੈਨ ਕਰਵਾ ਕੇ ਨਾਮਜ਼ਦ ਵਿਅਕਤੀਆਂ ਨੇ 70 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਨਾਮਜ਼ਦ ਠੱਗਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News