ਸੜਕ ਹਾਦਸੇ ਦੌਰਾਨ 6 ਸਾਲਾ ਮਾਸੂਮ ਦੀ ਮੌਤ

11/19/2019 7:12:00 PM

ਫਿਰੋਜ਼ਪੁਰ, (ਹਰਚਰਨ, ਬਿੱਟੂ)— ਇਥੋਂ ਥੋੜੀ ਦੂਰ ਪਿੰਡ ਭਾਵੜਾ ਤੋਂ ਮਹਿਮਾ ਰੋਡ 'ਤੇ ਮੋਟਰਸਾਇਕਲ ਤੇ ਟਰੈਕਟਰ ਦੀ ਟੱਕਰ ਦੌਰਾਨ ਇਕ 6 ਸਾਲਾ ਲੜਕੇ ਦੀ ਮੋਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗੁਰਮੱਖ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਕੁੰਡੇ ਜੋ ਆਪਣੇ ਮੋਟਰਸਾਇਕਲ 'ਤੇ ਆਪਣੀ ਪਤਨੀ ਸੋਨੀਆ ਤੇ ਲੜਕੇ ਨਾਲ ਪਿੰਡ ਮਹਿਮਾ ਤੋਂ ਫਿਰੋਜ਼ਪੁਰ ਵੱਲ ਆ ਰਿਹਾ ਸੀ ਜਦੋਂ ਮੱਲੂਵਾਲ ਮੋੜ ਨਜ਼ਦੀਕ ਪੁੱਜਾ ਤਾਂ ਅੱਗੇ ਤੋਂ ਆ ਰਹੇ ਟਰੈਕਟਰ ਨਾਲ ਟੱਕਰ ਹੋ ਗਈ। ਜਿਸ ਦੌਰਾਨ 6 ਸਾਲਾ ਲੜਕੇ ਰਾਜਬੀਰ ਦੀ ਮੌਕੇ 'ਤੇ ਮੌਤ ਹੀ ਹੋ ਗਈ ਜਦਕਿ ਗੁਰਮੱਖ ਸਿੰਘ ਦੀ ਗੰਭੀਰ ਹਾਲਤ ਹੋਣ 'ਤੇ ਫਰੀਦਕੋਟ ਮੈਡੀਕਲ ਵਿਖੇ ਦਾਖਲਾ ਕਰਵਾਇਆ ਗਿਆ। ਮੌਕੇ 'ਤੇ ਚੌਕੀ ਮੋਹਰੇ ਵਾਲਾ ਦੇ ਇੰਚਾਰਜ ਲਖਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਾਰਵਾਈ ਕਰਦੇ ਦੋਸ਼ੀ ਬਲਵਿੰਦਰ ਸਿੰਘ ਛਿੰਦਾ ਪੁੱਤਰ ਧਾਰਾ ਸਿੰਘ ਪਿੰਡ ਮਹਿਮਾ ਖਿਲਾਫ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News