6 ਲੱਖ ਮੁਰਗੀਆਂ ਰੋਜ਼ਾਨਾ ਦੇ ਰਹੀਆਂ ਲੱਖਾਂ ਆਂਡੇ, 21 ਕਿੱਲਿਆਂ ਵਾਲਾ ਦੇਖੋ Automatic Poultry Farm (ਵੀਡੀਓ)

Friday, Apr 04, 2025 - 04:22 PM (IST)

6 ਲੱਖ ਮੁਰਗੀਆਂ ਰੋਜ਼ਾਨਾ ਦੇ ਰਹੀਆਂ ਲੱਖਾਂ ਆਂਡੇ, 21 ਕਿੱਲਿਆਂ ਵਾਲਾ ਦੇਖੋ Automatic Poultry Farm (ਵੀਡੀਓ)

ਨਾਭਾ- ਅੱਜ-ਕੱਲ੍ਹ ਜਿਥੇ ਲੋਕ ਵਿਦੇਸ਼ਾਂ ਨੂੰ ਜਾਣ ਦੀ ਤਰਜੀਹ ਦੇ ਰਹੇ ਹਨ, ਉੱਥੇ ਹੀ ਅੱਜ ਅਸੀਂ ਇਕ ਅਜਿਹੇ ਨੌਜਵਾਨ ਦੀ ਗੱਲ ਕਰਦੇ ਹਾਂ ਜਿਨ੍ਹੇ ਵਿਦੇਸ਼ ਨੂੰ ਛੱਡ ਪੰਜਾਬ 'ਚ ਆਪਣਾ ਕਾਰੋਬਾਰ ਕੀਤਾ। ਬੇਸ਼ੱਕ ਨੌਜਵਾਨ ਨੇ ਪੜ੍ਹਾਈ ਵਿਦੇਸ਼ 'ਚ ਕੀਤੀ ਹੈ ਪਰ ਉਸ ਨੇ ਪੋਲਟਰੀ ਫਾਰਮ ਦਾ ਕੰਮ ਪਟਿਆਲਾ ਦੇ ਨਾਭਾ ਸ਼ਹਿਰ 'ਚ ਕੀਤਾ। ਅੰਕਿਤ ਕਟਾਰੀਆ ਸਿਰਫ਼ ਕਾਰੋਬਾਰ ਹੀ ਨਹੀਂ ਕਰ ਰਿਹਾ ਸਗੋਂ ਉਸ ਨੇ ਕਈ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।

ਇਸ ਬਾਰੇ ਜਦੋਂ 'ਜਗਬਾਣੀ' ਵੱਲੋਂ ਪੋਲਟਰੀ ਫਾਰਮ ਦੇ ਮਾਲਕ ਅੰਕਿਤ ਕਟਾਰੀਆ ਨੇ ਗੱਲਬਾਤ ਕੀਤਾ ਤਾਂ ਉਸ ਨੇ ਦੱਸਿਆ ਕਿ ਇਹ ਫਾਰਮ 21 ਕਿੱਲਿਆਂ ਵਿਚ ਹੈ ਅਤੇ ਇਸ ਵਿਚ 6 ਲੱਖ ਮੁਰਗੀਆਂ ਹਨ। ਉਨ੍ਹਾਂ ਦੱਸਿਆ ਫਾਰਮ 'ਚ ਜਿਹੜੀ ਵੀ ਮਸ਼ੀਨਰੀ ਹੈ ਉਹ ਜਰਮਨੀ ਤੋਂ ਲਿਆਂਦੀ ਗਈ ਹੈ। ਪੋਲਟਰੀ ਫਾਰਮ ਨਾਰਥ ਇੰਡਿਆ ਦਾ ਸਭ ਤੋਂ ਵੱਡਾ ਵਾਤਾਵਰਣ ਨਿਯੰਤਰਣ ਫਾਰਮ ਹੈ। ਉਸ ਨੇ ਦੱਸਿਆ ਕਿ ਪੋਲਟਰੀ ਫਾਰਮ 'ਚ ਅਸੀਂ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕੀਤਾ ਕਤਲ

ਅੰਕਿਤ ਨੇ ਦੱਸਿਆ ਕਿ ਮੁਰਗੀ ਦੀ ਫੀਡ ਵੀ ਫਾਰਮ ਹੀ ਤਿਆਰ ਕੀਤੀ ਜਾਂਦੀ ਹੈ ਅਤੇ ਇੱਥੇ ਮੁਰਗੀਆਂ ਨੂੰ ਸਭ ਕੁਝ ਆਟੋਮੈਟਿਕ ਮਿਲ ਰਿਹਾ ਹੈ। ਹਰ ਤਰ੍ਹਾਂ ਦਾ ਸੁਖਾਂਵਾ ਮਾਹੌਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਰੋਜ਼ਾਨਾ 4 ਤੋਂ 4.30 ਲੱਖ ਆਂਡਾ ਮੁਰਗੀਆਂ ਤੋਂ ਮਿਲ ਰਿਹਾ ਹੈ। ਜੋ ਇੰਡਿਆ ਦੇ ਵੱਖ-ਵੱਖ ਹਿੱਸਿਆ 'ਚ ਭੇਜਿਆ ਜਾ ਰਿਹਾ ਹੈ। ਮੁਰਗੀਆਂ ਦੀ ਫੀਡ ਲਈ ਵਧੀਆ ਪ੍ਰਬੰਦ ਕੀਤੇ ਗਏ ਹਨ ਜੋ ਫਾਰਮ 'ਚ ਤਿਆਰ ਹੁੰਦੀ ਹੈ। 

ਇਹ ਵੀ ਪੜ੍ਹੋ- ਹਾਏ ਓ ਰੱਬਾ: ਚਾਰ ਭੈਣਾਂ ਦੇ ਇਕਲੌਤੇ ਫੌਜੀ ਭਰਾ ਦੀ ਡਿਊਟੀ ਦੌਰਾਨ ਮੌਤ

ਅੰਕਿਤ ਨੇ ਦੱਸਿਆ ਕਿ ਉਸ ਨੇ ਬੈਗਲੂਰ 'ਚ ਉਸਨੇ ਗ੍ਰੈਜੂਏਸ਼ਨ, ਫਰਾਂਸ 'ਚ ਪੋਸਟ ਗ੍ਰੈਜੂਏਸ਼ਨ ਅਤੇ ਲੰਡਨ ਵੀ ਗਿਆ। ਉਸ ਨੇ ਦੱਸਿਆ ਪੋਲਟਰੀ ਫਾਰਮ ਦੀ ਜਾਣਕਾਰੀ ਲੈਣ ਲਈ ਉਹ ਆਪਣੇ ਪਾਰਟਨਰਜ਼ ਨਾਲ ਜਰਮਨੀ, ਜਪਾਨ, ਥਾਈਲੈਂਡ ਅਤੇ ਚਾਈਨਾ ਗਿਆ। ਜੋ ਵੀ ਸਮਝ ਆਇਆ ਉਸ ਹਿਸਾਬ ਨਾਲ ਪ੍ਰੋਜੈਕਟ ਤਿਆਰ ਕੀਤਾ ਗਿਆ। ਉਸ ਨੇ ਪੋਲਟਰੀ ਫਾਰਮ 'ਚ ਕੁੱਲ 6 ਸ਼ੈੱਡਾਂ ਨੇ ਜਿਨ੍ਹਾਂ 'ਚੋਂ 5 ਵਿਚ ਮੁਰਗੀਆਂ ਹਨ ਅਤੇ ਇਕ ਸ਼ੈੱਡ 'ਚ ਬੱਚੇ ਹਨ। ਉਨ੍ਹਾਂ ਕਿਹਾ ਫਾਰਮ 'ਚ ਮੁਰਗੀਆਂ ਦੀ ਉਮਰ ਦੇ ਹਿਸਾਬ ਨਾਲ ਸ਼ੈੱਡ ਬਣਾਏ ਹਨ। ਉਨ੍ਹਾਂ ਕਿਹਾ ਜੋ ਵੀ ਮਸ਼ੀਨਰੀ ਤਿਆਰ ਲਗਾਈ ਹੈ ਉਸ ਵਿਚ ਇਨਸਾਨ ਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਮੁਰਗੀ ਜਿਵੇਂ ਹੀ ਆਂਡਾ ਦਿੰਦੀ ਹੈ ਉਝ ਹੀ ਬੈਲਟ ਰਾਹੀਂ ਅੱਗੇ ਭੇਜ ਦਿੱਤਾ ਜਾਂਦਾ ਹੈ ਅਤੇ ਫਿਰ ਸਟੋਕ ਤਿਆਰ ਕਰ ਕੇ ਵੱਖ-ਵੱਖ ਥਾਵਾਂ ਦੇ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਪਿੰਡ ਦੀ ਪੰਚਾਇਤ ਦੇ ਸਖ਼ਤ ਫਰਮਾਨ ਜਾਰੀ, ਲਵ ਮੈਰਿਜ ਕਰਵਾਉਣ ਵਾਲਿਆਂ ਲਈ ਮਤਾ ਪਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News