ਜੂਆ ਖੇਡਦੇ 5 ਵਿਅਕਤੀ ਗ੍ਰਿਫ਼ਤਾਰ, ਹਜ਼ਾਰਾਂ ਦੀ ਨਕਦੀ ਬਰਾਮਦ

Monday, Nov 04, 2024 - 06:41 PM (IST)

ਜੂਆ ਖੇਡਦੇ 5 ਵਿਅਕਤੀ ਗ੍ਰਿਫ਼ਤਾਰ, ਹਜ਼ਾਰਾਂ ਦੀ ਨਕਦੀ ਬਰਾਮਦ

ਮੋਗਾ (ਆਜ਼ਾਦ)-ਮੋਗਾ ਪੁਲਸ ਵੱਲੋਂ ਜੂਆ ਖੇਡਣ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਜਦੋਂ ਹੌਲਦਾਰ ਮਨਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਗੁਪਤ ਸੂਤਰਾਂ ਦੇ ਆਧਾਰ ’ਤੇ ਗੋਲ ਚੌਂਕ ਫੋਕਲ ਪੁਆਇੰਟ ਮੋਗਾ ਕੋਲ ਛਾਪੇਮਾਰੀ ਕਰਕੇ ਜੂਆ ਖੇਡਦੇ ਦੀਪਕ ਉਰਫ਼ ਕਾਕੂ ਨਿਵਾਸੀ ਬੇਅੰਤ ਨਗਰ ਮੋਗਾ, ਸੰਤੋਖ ਰਾਮ ਨਿਵਾਸੀ ਬੇਦੀ ਨਗਰ ਮੋਗਾ, ਤਰਸੇਮ ਕੁਮਾਰ ਨਿਵਾਸੀ ਕੈਂਪ ਭੀਮ ਨਗਰ ਮੋਗਾ, ਸਤੀਸ਼ ਕੁਮਾਰ ਅਤੇ ਅਜੇ ਕੁਮਾਰ ਨਿਵਾਸੀ ਕੈਂਪ ਮਾਰਕੀਟ ਭੀਮ ਨਗਰ ਮੋਗਾ ਨੂੰ ਕਾਬੂ ਕਰਕੇ 22,900 ਰੁਪਏ ਅਤੇ ਤਾਸ਼ ਬਰਾਮਦ ਕੀਤੀ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅੱਜ ਤੋਂ ਬਦਲ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਕੀ ਹੈ ਸਕੂਲਾਂ ਦੇ ਖੁੱਲ੍ਹਣ ਦੀ ਨਵੀਂ Timing
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News