ਜ਼ਬਰੀ ਵਸੂਲੀ ਕਰਨ ਵਾਲੇ ਲੱਕੀ ਬਰਾੜ ਕੈਨੇਡਾ ਗੈਂਗ ਦੇ 5 ਮੈਂਬਰ 1,90,000 ਰੁਪਏ ਤੇ 4 ਫੋਨ ਸਣੇ ਕਾਬੂ
Friday, Nov 15, 2024 - 12:03 PM (IST)

ਮੋਗਾ (ਕਸ਼ਿਸ਼ ਸਿੰਗਲਾ) : ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐੱਸ.ਐੱਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਪੁਲਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋਂ ਮੋਗਾ ਪੁਲਸ ਨੇ ਜ਼ਬਰੀ ਵਸੂਲੀ ਕਰਨ ਵਾਲੇ ਲੱਕੀ ਬਰਾੜ ਵਾਸੀ ਚੜਿੱਕ ਹਾਲ ਕੈਨੇਡਾ ਗੈਂਗ ਦੇ 5 ਮੈਂਬਰਾਂ ਨੂੰ 1,90,000 ਰੁਪਏ ਦੀ ਫਿਰੋਤੀ ਦੀ ਰਕਮ ਅਤੇ 4 ਮੋਬਾਇਲ ਫੋਨ ਸਮੇਤ ਕਾਬੂ ਕਰ ਲਿਆ। ਪ੍ਰੈਸ ਕਾਨਫਰੰਸ ਰਹੀਂ ਜਾਣਕਾਰੀ ਦਿੰਦੇ ਹੋਏ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ ਆਈ ਨੇ ਦਸਿਆ ਕਿ ਸੀ.ਆਈ.ਏ ਸਟਾਫ ਮੋਗਾ ਨੂੰ ਖੂਫੀਆ ਇਤਲਾਹ ਮਿਲੀ ਕਿ ਲਖਵੀਰ ਸਿੰਘ ਉਰਫ ਲੱਕੀ ਬਰਾੜ ਪੁੱਤਰ ਮੁਖਤਿਆਰ ਸਿੰਘ ਵਾਸੀ ਚੜਿੱਕ ਕੈਨੇਡਾ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ
ਉਹਨਾਂ ਕਿਹਾ ਕਿ ਉਸ ਨੇ ਆਪਣੇ ਹੋਰ ਸਾਥੀਆਂ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਪਰਮਜੀਤ ਸਿੰਘ, ਗੁਰਜੀਤ ਸਿੰਘ ਉਰਫ ਜੱਗਾ ਪੁੱਤਰ ਜਗਤਾਰ ਸਿੰਘ, ਹਰਦੀਪ ਸਿੰਘ ਉਰਫ ਹਨੀ ਪੁੱਤਰ ਚਰਨਜੀਤ ਸਿੰਘ, ਕੁਲਦੀਪ ਸਿੰਘ ਉਰਫ ਲੱਡੂ ਪੁੱਤਰ ਬਿੰਦਰ ਸਿੰਘ, ਗਰਦੌਰ ਸਿੰਘ ਪੁੱਤਰ ਭੱਲਾ ਸਿੰਘ ਅਤੇ 4/5 ਹੋਰ ਨਾਮਾਲੂਮ ਨੌਜਵਾਨਾਂ ਨਾਲ ਰਲ ਮਿਲ ਕੇ ਇਕ ਗਰੁੱਪ ਬਣਾਇਆ ਹੋਇਆ ਹੈ। ਉਕਤ ਸਾਰੇ ਮੈਂਬਰ ਆਪਸ ਵਿੱਚ ਰਲ ਮਿਲ ਕੇ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਭਰੀ ਕਾਲਾਂ ਕਰਕੇ ਫਿਰੌਤੀਆਂ ਵਸੂਲਣ ਦਾ ਕੰਮ ਕਰਦੇ ਹਨ। ਲਖਵੀਰ ਸਿੰਘ ਉਰਫ ਲੱਕੀ ਬਰਾੜ ਵਿਦੇਸ਼ ਕੈਨੇਡਾ ਤੋਂ ਥਰੈਟ ਕਾਲ ਕਰਦਾ ਹੈ ਅਤੇ ਉਸ ਦੇ ਸਾਥੀ ਉਸ ਵੱਲੋਂ ਦੱਸੀ ਜਗ੍ਹਾ ਤੋਂ ਫਿਰੋਤੀ ਵਸੂਲ ਕਰਦੇ ਹਨ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿਚ ਬੱਸ ਅੱਡਾ ਝੰਡੇਵਾਲਾ ਚੜਿੱਕ ਰੋਡ ਤੋਂ ਅਰਸ਼ਦੀਪ ਸਿੰਘ, ਗੁਰਜੀਤ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ ਅਤੇ ਗਰਦੌਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਕਿਹਾ ਕਿ ਉਕਤ ਨੌਜਵਾਨਾਂ ਨੇ ਪੁੱਛਗਿੱਛ ਦੱਸਿਆ ਕਿ ਉਹ ਲਖਵੀਰ ਸਿੰਘ ਉਰਫ ਲੱਕੀ ਬਰਾੜ ਲਈ ਕੰਮ ਕਰਦੇ ਸਨ। ਲਖਵੀਰ ਵਿਦੇਸ਼ ਤੋਂ ਧਮਕੀ ਭਰੀ ਕਾਲ ਕਰਦਾ ਸੀ ਅਤੇ ਉਹ ਉਸ ਵੱਲੋਂ ਦੱਸੀ ਜਗ੍ਹਾ ਤੋਂ ਫਿਰੋਤੀਆਂ ਵਸੂਲ ਕਰਦੇ ਸਨ। ਇਸ ਵਾਰ ਇਹ ਚਾਰੇ ਜਾਣੇ ਲੱਕੀ ਬਰਾੜ ਦੇ ਕਹਿਣ 'ਤੇ ਸ਼ਾਂਤੀ ਕੁਮਾਰ ਘੋਸ਼ ਪੁੱਤਰ ਅਤੁਲ ਚੰਦਰ ਵਾਸੀ ਚੜਿੱਕ, ਜਿਸ ਦਾ ਪਿੰਡ ਚੜਿੱਕ ਸਵੀਟ ਹਾਉਸ ਹੈ, ਪਾਸੋ 1,90,000 ਰੁਪਏ ਫਿਰੋਤੀ ਦੀ ਰਕਮ ਫੜ੍ਹ ਕੇ ਲਿਆਏ ਸੀ। ਜਦੋਂ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਇਨ੍ਹਾਂ ਕੋਲੋ 1,90,000 ਰੁਪਏ ਤੇ 4 ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁਲਸ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ:197 ਮਿਤੀ 13.11.2024 ਅ/ਧ 111,111(2),308,308(2),308(3) BNS 2023 ਥਾਣਾ ਸਿਟੀ ਸਾਊਥ ਮੋਗਾ ਵਿੱਚ ਰਜਿਸਟਰ ਕੀਤਾ।
ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8