4 PCS ਅਧਿਕਾਰੀਆਂ ਦਾ ਤਬਾਦਲਾ,7 ਦੀ ਤਰੱਕੀ

Wednesday, Jan 23, 2019 - 10:33 PM (IST)

4 PCS ਅਧਿਕਾਰੀਆਂ ਦਾ ਤਬਾਦਲਾ,7 ਦੀ ਤਰੱਕੀ

ਚੰਡੀਗੜ੍ਹ,(ਭੁੱਲਰ)—ਪੰਜਾਬ ਸਰਕਾਰ ਵਲੋਂ ਅੱਜ ਜਾਰੀ ਹੁਕਮਾਂ ਅਨੁਸਾਰ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਦਕਿ ਇਸੇ ਦੌਰਾਨ ਕੇਂਦਰ ਸਰਕਾਰ ਨੇ ਰਾਜ ਦੇ 7 ਪੀ. ਸੀ. ਐੱਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈ. ਏ. ਐੱਸ. ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਨ੍ਹਾਂ 7 ਪੀ. ਸੀ. ਐੱਸ. ਅਧਿਕਾਰੀਆਂ ਨੂੰ ਯੂ. ਪੀ. ਐੱਸ. ਸੀ. ਵਲੋਂ ਪਿਛਲੇ ਦਿਨੀਂ ਤਰੱਕੀ ਦਿੱਤੀ ਗਈ।

ਇਨ੍ਹਾਂ ਅਧਿਕਾਰੀਆਂ 'ਚ ਭੁਪਿੰਦਰ ਸਿੰਘ-2, ਨਵਜੋਤ ਪਾਲ ਸਿੰਘ ਰੰਧਾਵਾ, ਪਮੀਤ ਸਿੰਘ, ਹਰਵੀਰ ਸਿੰਘ, ਪੂਨਮ ਦੀਪ ਕੌਰ, ਅਮਿਤ ਤਲਵਾਰ ਤੇ ਹਰਗੁਣਜੀਤ ਕੌਰ ਸ਼ਾਮਲ ਹਨ। ਪੰਜਾਬ ਸਰਕਾਰ ਵਲੋਂ ਤਬਦੀਲ ਕੀਤੇ ਗਏ ਪੀ. ਸੀ. ਐੱਸ. ਅਧਿਕਾਰੀਆਂ 'ਚ ਨਿਤੀਸ਼ ਸਿੰਗਲਾ ਜੁਆਇੰਟ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਬਦਲ ਕੇ ਸਕੱਤਰ ਆਰ. ਟੀ. ਏ. ਜਲੰਧਰ, ਕੰਵਲਜੀਤ ਸਿੰਘ ਨੂੰ ਇਸ ਪਦ ਤੋਂ ਤਬਦੀਲ ਕਰਕੇ ਜੁਆਇੰਟ ਕਮਿਸ਼ਨਰ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ, ਦਮਨਦੀਪ ਕੌਰ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਟੈਕਨੀਕਲ ਐਜੂਕੇਸ਼ਨਲ ਐਂਡ ਇੰਡਸਟ੍ਰੀਅਲ ਟ੍ਰੇਨਿੰਗ ਨੂੰ ਪਹਿਲੇ ਵਿਭਾਗ ਦੇ ਨਾਲ ਸਕੱਤਰ ਸਟੇਟ ਐੱਨ. ਆਰ. ਆਈ. ਕਮਿਸ਼ਨ ਅਤੇ ਪ੍ਰਿਤਪਾਲ ਸਿੰਘ ਨੂੰ ਸਕੱਤਰ ਐੱਨ. ਆਰ. ਆਈ. ਕਮਿਸ਼ਨ ਦੇ ਪਦ ਤੋਂ ਬਦਲ ਕੇ ਡਿਪਟੀ ਸਕੱਤਰ ਮਾਲ ਤੇ ਪੁਨਰਵਾਸ ਲਾਇਆ ਗਿਆ ਹੈ ਅਤੇ ਭੂਮੀ ਪ੍ਰਾਪਤੀ ਕਲੈਕਟਰ ਉਦਯੋਗ ਵਿਭਾਗ ਅਤੇ ਡਿਪਟੀ ਡਾਇਰੈਕਟਰ ਕਲੋਨਾਈਜ਼ੇਸ਼ਨ ਦਾ ਅਡੀਸ਼ਨਲ ਚਾਰਜ ਵੀ ਉਨ੍ਹਾਂ ਕੋਲ ਰਹੇਗਾ।


Related News