''ਲੋਨ ਐਪ'' ਦੇ ਨਾਂ ''ਤੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼, ਸਾਈਬਰ ਕ੍ਰਾਈਮ ਨੇ 4 ਨੂੰ ਕੀਤਾ ਕਾਬੂ

Thursday, Mar 07, 2024 - 02:56 AM (IST)

ਚੰਡੀਗੜ੍ਹ (ਨਵਿੰਦਰ): ਸਾਈਬਰ ਕ੍ਰਾਈਮ ਦੀ ਟੀਮ ਨੇ ਫਰਜ਼ੀ ਲੋਨ ਐਪਲੀਕੇਸ਼ਨ ਦੇ ਧੰਦੇ ਨੂੰ ਬੇਨਕਾਬ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਆਦੇਸ਼ ਕੁਮਾਰ (33) ਵਾਸੀ ਵਰਿੰਦਾਵਨ ਗਾਰਡਨ, ਗਾਜ਼ੀਆਬਾਦ, ਤਨਵੀਰ ਖਾਨ (42) ਵਾਸੀ ਪਿੰਡ ਪਾਸੋਂਡਾ ਗਾਜ਼ੀਆਬਾਦ, ਜੋ ਕਿ ਦਸਵੀਂ ਪਾਸ ਹਨ, ਵਜ਼ੀਦ (36) ਵਾਸੀ ਵਰਿੰਦਾਵਨ ਗਾਰਡਨ ਗਾਜ਼ੀਆਬਾਦ ਅਤੇ ਮਹਿਫੂਜ਼ ਆਲਮ (45) ਵਾਸੀ ਮਯੂਰ ਵਿਹਾਰ ਪੂਰਵੀ ਦਿੱਲੀ ਵਜੋ ਹੋਈ। ਤਨਵੀਰ ਖਾਨ ਅਤੇ ਵਾਜਿਦ ਧੋਖਾਧੜੀ ਮਾਮਲੇ ’ਚ ਕੁਝ ਸਮਾਂ ਪਹਿਲਾ ਹੀ ਜ਼ਮਾਨਤ ’ਤੇ ਬਾਹਰ ਆਏ ਸਨ।

ਸਾਲ 2023 ’ਚ ਦਰਜ ਹੋਇਆ ਸੀ ਮਾਮਲਾ
ਚੰਡੀਗੜ੍ਹ ਦੀ ਔਰਤ ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ ਮਾਰਚ 2023 ਵਿਚ ਉਸ ਨੂੰ ਮੋਬਾਇਲ ਫ਼ੋਨ 'ਤੇ ਇਕ ਨੋਟੀਫਿਕੇਸ਼ਨ ਆਇਆ ਸੀ, ਜਿਸ 'ਤੇ ਕਲਿੱਕ ਕਰਨ 'ਤੇ ਰੀਅਲ ਮਨੀ ਐਪਲੀਕੇਸ਼ਨ ਔਰਤ ਦੇ ਫ਼ੋਨ ’ਚ ਇੰਸਟਾਲ ਹੋ ਗਈ। ਸ਼ਿਕਾਇਤਕਰਤਾ ਨੇ ਮੋਬਾਇਲ ਐਪ ’ਤੇ ਆਪਣੇ ਬੈਂਕ ਖਾਤੇ ਦਾ ਵੇਰਵਾ ਦਰਜ ਕੀਤਾ, ਜਿਸ ਤੋਂ ਬਾਅਦ 1800 ਰੁਪਏ ਬੈਂਕ ਖਾਤੇ ਵਿਚੋਂ ਜਮ੍ਹਾ ਹੋ ਗਏ। ਉਸ ਨੇ ਵਾਪਸ ਕਰਨ ਦਾ ਯਤਨ ਕੀਤਾ, ਪਰ ਨਹੀਂ ਹੋਏ। 

ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਠੱਗ ਵੱਲੋਂ ਉਸ ਨੂੰ ਵੱਖ-ਵੱਖ ਵਟਸਐਪ ਨੰਬਰਾਂ ਤੋਂ ਕਾਲ ਕਰ ਕੇ ਪੈਸੇ ਬੈਂਕ ਵਿਚ ਟਰਾਂਸਫਰ ਕਰਨ ਲਈ ਕਿਹਾ ਜਾਣ ਲੱਗਾ ਅਤੇ ਨਾ ਕਰਨ ’ਤੇ ਨਿਊਡ ਫੋਟੋਆਂ ਨੂੰ ਫਾਰਵਰਡ ਕਰਨ ਦੀ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਘਬਰਾ ਗਈ ਤੇ ਮੁਲਜ਼ਮ ਵਲੋਂ ਭੇਜੇ ਗਏ ਵੱਖ-ਵੱਖ ਮੋਬਾਇਲ ਨੰਬਰਾਂ 'ਤੇ ਕਰੀਬ 43 ਲੱਖ 81 ਹਜ਼ਾਰ 920 ਰੁਪਏ ਦੀ ਰਕਮ ਟਰਾਂਸਫਰ ਕਰ ਦਿੱਤੀ। ਸਾਈਬਰ ਕ੍ਰਾਈਮ ਨੇ ਗੁਪਤ ਸੂਚਨਾ ’ਤੇ ਇਕ ਮਾਰਚ ਨੂੰ ਗਾਜ਼ੀਆਬਾਦ ਦੇ ਰਜਿੰਦਰ ਨਗਰ ਵਿਚ ਛਾਪੇਮਾਰੀ ਕਰ ਕੇ ਉਕਤ ਮੁਲਜ਼ਮਾਂ ਗ੍ਰਿਫ਼ਤਾਰ ਕਰ ਕੇ ਪੰਜ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ। ਮੁੜ ਅਦਾਲਤ ਵਿਚ ਪੇਸ਼ ਕਰਨ ’ਤੇ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਮੁਲਜ਼ਮ ਵਾਜਿਦ ਹੈ ਮਾਮਲੇ ਦਾ ਮਾਸਟਰ ਮਾਈਂਡ
ਵਾਜਿਦ ਨੇ ਆਦੇਸ਼ ਕੁਮਾਰ ਦੇ ਦਸਤਾਵੇਜ਼ ਲਗਾ ਕੇ ਇਕ ਫਰਜ਼ੀ ਸੈੱਲ ਟ੍ਰੇਡਿੰਗ ਕੰਪਨੀ ਖੋਲ ਕੇ ਉਸ ਦੇ ਨਾਂ ’ਤੇ ਵੱਖ-ਵੱਖ ਬੈਂਕਾਂ ਵਿਚ ਖਾਤੇ ਖੋਲ੍ਹੇ ਸਨ। ਦਸਤਾਵੇਜਾਂ ਦੇ ਅਧਾਰ ’ਤੇ ਹੀ ਮੁਲਜ਼ਮ ਮੋਬਾਇਲ ਸਿਮ ਖਰੀਦਦੇ ਸਨ ਜਿਸ ਤੋਂ ਬਾਅਦ ਲੋਕਾਂ ਨੂੰ ਬਲੈਕਮੇਲ ਕਰ ਕੇ ਪੈਸੇ ਠੱਗਦੇ ਸਨ। ਮੁਲਜਮਾਂ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼, ਗੁਜਰਾਤ ਅਤੇ ਮੁੰਬਈ ਵਿਚ ਬੈਂਕ ਖਾਤੇ ਖੋਲ੍ਹੇ ਸਨ, ਜਿੱਥੇ ਲੋਕਾਂ ਤੋਂ ਪੈਸੇ ਟਰਾਂਸਫਰ ਕਰਵਾਉਂਦੇ ਸਨ। ਮੁਲਜ਼ਮਾਂ ਨੇ ਹੁਣ ਤੱਕ ਅਜਿਹੇ 10 ਬੈਂਕ ਖਾਤਿਆਂ ਰਾਹੀਂ ਲੋਨ ਐਪਲੀਕੇਸ਼ਨ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮੁਲਜ਼ਮ ਕੋਲੋਂ 6 ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫ਼ੋਨ ਅਤੇ ਬੈਂਕ ਅਕਾਊਂਟਾਂ ਦੀਆਂ 10 ਕਿੱਟਾਂ ਵੀ ਬਰਾਮਦ ਕੀਤੀਆਂ ਹਨ।

ਇਹ ਵੀ ਪੜ੍ਹੋ- ਪੁਲਸ ਨੇ 24 ਘੰਟਿਆਂ 'ਚ ਸੁਲਝਾਈ NRI ਦੇ ਕਤਲ ਦੀ ਗੁੱਥੀ, 'Love Triangle' ਬਣਿਆ ਨੌਜਵਾਨ ਦੀ ਮੌਤ ਦਾ ਕਾਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News