35 ਪੇਟੀਆਂ ਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

Thursday, Dec 27, 2018 - 03:50 AM (IST)

35 ਪੇਟੀਆਂ ਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

 ਨਾਭਾ, (ਭੂਪਾ)- ਥਾਣਾ ਸਦਰ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਹਰਦੀਪ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਰੋਜ਼ ਐਵੀਨਿਊ ਮਕਾਨ ਨੰਬਰ 40 ਮਾਲੇਰਕੋਟਲਾ ਤੇ ਗੁਰਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਿੰਜੋਕੀ ਕਲਾਂ (ਮਾਲੇਰਕੋਟਲਾ) ਨੂੰ ਸ਼ਰਾਬ  ਸਮੱਗਲਿੰਗ ਦੇ ਦੋਸ਼ ਵਿਚ ਕਾਬੂ ਕੀਤਾ ਹੈ। ਪੁਲਸ ਅਨੁਸਾਰ  ਨਾਭਾ-ਪਟਿਆਲਾ ਰੋਡ ’ਤੇ ਹਰਦੀਪ ਸਿੰਘ ਦੀ ਕਾਰ ਨੰਬਰ ਪੀ ਬੀ 11 ਸੀ ਐੈੱਫ 0559  ਨੂੰ ਰੋਕ ਕੇ ਜਾਂਚ ਕਰਨ ’ਤੇ 18 ਪੇਟੀਆਂ  ਨਾਜਾਇਜ਼ ਸ਼ਰਾਬ ਫਰਸਟ ਚੁਆਇਸ ਹਰਿਆਣਾ ਦੀਅਾਂ ਮਿਲੀਅਾਂ। ਦੂਸਰੇ ਦੋਸ਼ੀ ਗੁਰਦੀਪ ਸਿੰਘ ਦੀ ਗੱਡੀ ’ਚੋਂ ਪੀ ਬੀ 11 ਏ ਆਰ 1402 ਨੂੰ ਸ਼ੱਕ ਦੇ ਅਾਧਾਰ ’ਤੇ ਜਾਂਚ ਕਰਨ ’ਤੇ 17 ਪੇਟੀਆਂ ਤੇ 10 ਬੋਤਲਾਂ ਫਰਸਟ ਚੁਆਇਸ ਹਰਿਆਣਾ ਮਾਰਕਾ ਨਾਜਾਇਜ਼  ਸ਼ਰਾਬ ਸਮੇਤ ਕਾਬੂ ਕੀਤਾ। ਦੋਵਾਂ ਖਿਲਾਫ ਸ਼ਰਾਬ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।


Related News