ਡਿਸਕੋਥੈਕ ਮਾਲਕ ਨੂੰ ਮਾਰਨ ਆਏ ਮੋਟਰਸਾਈਕਲ ਸਵਾਰ 2 ਸ਼ੂਟਰ ਕਾਬੂ, 2 ਫਰਾਰ

05/28/2023 4:41:17 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-26 ਸਥਿਤ ਡਿਸਕੋਥੈਕ ਦੇ ਮਾਲਕ ਦੀ ਹੱਤਿਆ ਕਰਨ ਆਏ ਮੋਟਰਸਾਈਕਲ ਸਵਾਰ ਦੋ ਸ਼ੂਟਰਾਂ ਨੂੰ ਆਪ੍ਰੇਸ਼ਨ ਸੈੱਲ ਨੇ ਕਲੱਬ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਦੋ ਮੋਟਰਸਾਈਕਲ ਸਵਾਰ ਸ਼ੂਟਰ ਮੌਕਾ ਮਿਲਦਿਆਂ ਹੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਸ਼ੂਟਰਾਂ ਦੀ ਪਛਾਣ ਲੁਧਿਆਣਾ ਦੇ ਪਿੰਡ ਦਾਖਾ ਨਿਵਾਸੀ ਸ਼ਮਸ਼ੇਰ ਸਿੰਘ ਉਰਫ਼ ਪ੍ਰੀਤ ਅਤੇ ਸੋਨੀਪਤ ਦੇ ਪਿੰਡ ਲੱਠ ਨਿਵਾਸੀ ਵਿਕਰਮ ਉਰਫ਼ ਗੋਲੂ ਵਜੋਂ ਹੋਈ ਹੈ। ਮੁਲਜ਼ਮਾਂ ਤੋਂ ਪੁਲਸ ਨੇ 32 ਅਤੇ 30 ਬੋਰ ਦੇ ਪਿਸਤੌਲਾਂ ਤੋਂ ਇਲਾਵਾ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਡਿਸਕੋਥੈਕ ਮਾਲਕ ਨੀਰਜ ਦੀਆਂ ਤਸਵੀਰਾਂ ਮਿਲੀਆਂ। ਪੁੱਛਗਿਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਸਪ੍ਰੀਤ ਸਿੰਘ ਉਰਫ਼ ਜੱਸੀ ਦੇ ਭਰਾ ਗੁਰਜੰਟ ਜਟਾ ਦੇ ਕਹਿਣ ’ਤੇ ਨੀਰਜ ਦੀ ਹੱਤਿਆ ਦੀ ਪਲਾਨਿੰਗ ਬਣਾਈ ਸੀ। ਉਥੋਂ ਉਨ੍ਹਾਂ ਨੂੰ ਨੀਰਜ ਦੀ ਤਸਵੀਰ ਮਿਲੀ ਸੀ। ਪੁਲਸ ਮੁਲਜ਼ਮਾਂ ਤੋਂ ਫਰਾਰ ਸਾਥੀਆਂ ਸਬੰਧੀ ਪੁੱਛਗਿਛ ਕਰ ਰਹੀ ਹੈ। ਪੁਲਸ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ।

ਇਹ ਵੀ ਪੜ੍ਹੋ : ਘਰ ਵਾਲੀ ਨਾਲ ਝਗੜਾ ਨਿਪਟਾਉਣ ਲਈ ਛੁੱਟੀ ਆਇਆ ਫ਼ੌਜੀ ਹੋਇਆ ਲਾਪਤਾ    

ਪੁਲਸ ਨਾਲ ਹੱਥੋਪਾਈ ਵੀ ਹੋਈ
ਆਪ੍ਰੇਸ਼ਨ ਸੈੱਲ ਇੰਚਾਰਜ ਅਮਨਜੋਤ ਨੂੰ ਸੂਚਨਾ ਮਿਲੀ ਸੀ ਕਿ ਦੋ ਮੋਟਰਸਾਈਕਲਾਂ ’ਤੇ ਸਵਾਰ 4 ਸ਼ੂਟਰ ਸੈਕਟਰ-26 ਸਥਿਤ ਇਕ ਡਿਸਕੋਥੈਕ ਮਾਲਕ ਦੀ ਹੱਤਿਆ ਕਰਨ ਦੀ ਫਿਰਾਕ ਵਿਚ ਘੁੰਮ ਰਹੇ ਹਨ। ਸ਼ੁੱਕਰਵਾਰ ਪੁਲਸ ਟੀਮ ਸੈਕਟਰ-26 ਸਥਿਤ ਡਿਸਕੋਥੈਕ ਦੇ ਬਾਹਰ ਸਿਵਲ ਡਰੈੱਸ ਵਿਚ ਤਾਇਨਾਤ ਹੋ ਕੇ ਸ਼ੂਟਰਾਂ ਦੀ ਪਛਾਣ ਕਰਨ ਵਿਚ ਜੁਟ ਗਈ। ਪੁਲਸ ਨੂੰ ਦੋ ਮੋਟਰਸਾਈਕਲਾਂ ’ਤੇ ਸਵਾਰ ਸ਼ੂਟਰਾਂ ਦੀ ਪਛਾਣ ਹੋਈ ਅਤੇ ਉਨ੍ਹਾਂ ਨੂੰ ਫੜ੍ਹਨ ਲੱਗੀ ਤਾਂ ਸ਼ੂਟਰਾਂ ਨਾਲ ਹੱਥੋਪਾਈ ਹੋ ਗਈ। ਇਸ ਦਾ ਫਾਇਦਾ ਚੁੱਕ ਕੇ ਦੋ ਸ਼ੂਟਰ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪੰਚਕੂਲਾ ਤੇ ਅੰਬਾਲਾ ਦੇ ਬਿਰਧ ਆਸ਼ਰਮਾਂ ’ਚ ਬਜ਼ੁਰਗਾਂ ਦੀ ਮਾਨਸਿਕ ਸਿਹਤ ਦਾ ਮੁਲਾਂਕਣ ਕਰੇਗਾ ਪੀ. ਜੀ. ਆਈ.    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News