ਕੰਧ ਟੱਪ ਕੇ ਘਰ ''ਚ ਦਾਖ਼ਲ ਹੋਏ ਚੋਰਾਂ ਨੇ ਘਰ ''ਚੋਂ ਉਡਾਈ 2 ਲੱਖ ਦੀ ਨਕਦੀ

06/24/2022 1:22:10 AM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਲੰਘੀ ਰਾਤ ਜਦੋਂ ਕਸਬਾ ਸ਼ੇਰਪੁਰ ਦੇ ਲੋਕ ਅਨਾਜ ਮੰਡੀ ਸ਼ੇਰਪੁਰ ਵਿਖੇ ਸ਼੍ਰੀ ਖਾਟੂ ਸ਼ਿਆਮ ਜੀ ਦਾ ਜਾਗਰਣ ਸੁਣ ਰਹੇ ਸਨ ਤਾਂ ਉਸ ਸਮੇਂ ਅਣਪਛਾਤੇ ਚੋਰ ਗਿਰੋਹ ਨੇ ਸ਼ੇਰਪੁਰ ਦੀ ਸੰਘਣੀ ਆਬਾਦੀ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਇਕ ਘਰ 'ਚੋਂ 2 ਲੱਖ ਰੁਪਏ ਦੀ ਨਕਦੀ ਉਡਾ ਲਈ। ਜਾਣਕਾਰੀ ਅਨੁਸਾਰ ਜੈ ਸ਼੍ਰੀ ਖਾਟੂ ਸ਼ਿਆਮ ਜੀ ਮੰਡਲ ਸ਼ੇਰਪੁਰ ਦੇ ਪ੍ਰਧਾਨ ਵਰੁਣ ਕੁਮਾਰ ਤਾਸ਼ੂ ਗੋਇਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਨਾਜ ਮੰਡੀ ਸ਼ੇਰਪੁਰ ਵਿਖੇ ਜਾਗਰਣ 'ਚ ਹਾਜ਼ਰੀ ਭਰ ਰਿਹਾ ਸੀ। ਰਾਤ ਨੂੰ ਉਸ ਦਾ ਪਿਤਾ 11.30 ਦੇ ਕਰੀਬ ਜਦੋਂ ਘਰ ਅਚਾਨਕ ਗੇੜਾ ਮਾਰਨ ਪੁੱਜਾ ਤਾਂ ਉਸ ਨੇ ਦੇਖਿਆ ਕਿ ਖਿੜਕੀ ਨੂੰ ਤੋੜ ਕੇ ਕੋਈ ਵਿਅਕਤੀ ਘਰ ਦੇ ਅੰਦਰ ਦਾਖ਼ਲ ਹੋਇਆ ਤੇ ਅੰਦਰ ਸਾਮਾਨ ਖਿੱਲਰਿਆ ਪਿਆ ਹੈ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਕਮਰੇ 'ਚੋਂ ਜਗਰਾਤੇ ਦੀ ਇਕੱਠੀ ਕੀਤੀ 2 ਲੱਖ ਦੇ ਕਰੀਬ ਨਕਦੀ ਚੋਰੀ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ, 36.4 ਫ਼ੀਸਦੀ ਹੋਈ ਪੋਲਿੰਗ

ਤਾਸ਼ੂ ਗੋਇਲ ਨੇ ਦੱਸਿਆ ਕਿ ਚੋਰ ਦੀਆਂ ਸੀ.ਸੀ.ਟੀ.ਵੀ. ਤਸਵੀਰਾਂ ਮਿਲ ਗਈਆਂ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਇੰਸਪੈਕਟਰ ਸੁਖਵਿੰਦਰ ਕੌਰ ਐੱਸ.ਐੱਚ.ਓ. ਥਾਣਾ ਸ਼ੇਰਪੁਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸ਼ੇਰਪੁਰ ਵਿਖੇ ਬਿਆਨ ਦਰਜ ਕਰਵਾ ਦਿੱਤਾ ਗਿਆ ਹੈ। ਇੰਸਪੈਕਟਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਨਹਿਰ 'ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਗੋਤਾਖੋਰਾਂ ਵੱਲੋਂ ਭਾਲ ਜਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News