ਲੁਧਿਆਣਾ : 2 ਲੜਕੀਆਂ ਨੂੰ ਲੱਗਾ ਕਰੰਟ, ਇਕ ਦੀ ਮੌਤ (ਵੀਡੀਓ)

07/20/2018 3:37:45 PM

ਲੁਧਿਆਣਾ— ਇਥੋਂ ਦੇ ਡੱਬਾ ਚੌਕ ਨੇੜੇ ਅੱਜ ਬਹੁਤ ਹੀ ਦਰਦਨਾਕ ਘਟਨਾ ਵਾਪਰ ਗਈ। ਡੱਬਾ ਚੌਕ ਨੇੜੇ ਪੈਂਦੀ ਜਨਤਾ ਨਗਰ ਕਾਲੋਨੀ  'ਚ 2 ਲੜਕੀਆਂ ਨੂੰ ਅੱਜ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਇਕ ਲੜਕੀ ਬੂਰੀ ਤਰ੍ਹਾਂ ਨਾਲ ਝੁਲਸ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀਆਂ ਡਾਂਸ ਅਕੈਡਮੀ 'ਚ ਡਾਂਸ ਸਿੱਖਣ ਲਈ ਆਈਆਂ ਸਨ। ਜਦੋਂ ਇਹ ਲੜਕੀਆਂ ਛੱਤ 'ਤੇ ਬਿਜਲੀ ਦੀਆਂ ਤਾਰਾਂ ਨੇੜਿਓ ਲੰਘਣ ਲੱਗੀਆਂ ਤਾਂ ਇਨ੍ਹਾਂ ਨੂੰ ਕਰੰਟ ਲੱਗ ਗਿਆ। ਜਿਸ ਦੌਰਾਨ ਅਸ਼ਿਮਤ ਨਾਂ ਦੀ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੀ ਲੜਕੀ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Related News