ਸੰਗਰੂਰ 'ਚ ਨਕਲੀ ਸ਼ਰਾਬ ਦਾ ਮਾਮਲਾ: ਗਿਰੋਹ ਦੇ ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ

Sunday, Mar 24, 2024 - 06:38 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਡੀ.ਆਈ.ਜੀ., ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਆਈ.ਪੀ.ਐੱਸ. ਨੇ ਦੱਸਿਆ ਕਿ ਜਤਿੰਦਰ ਜੋਰਵਾਲ ਆਈ.ਏ.ਐੱਸ., ਡੀ.ਸੀ., ਸੰਗਰੂਰ ਅਤੇ ਸਰਤਾਜ ਸਿੰਘ ਚਾਹਲ, ਐੱਸ.ਐੱਸ.ਪੀ, ਸੰਗਰੂਰ ਦੀ ਯੋਗ ਅਗਵਾਈ ‘ਚ ਜ਼ਿਲ੍ਹਾ ਪੁਲਸ ਸੰਗਰੂਰ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਥਾਣਾ ਦਿੜ੍ਹਬਾ, ਥਾਣਾ ਸਿਟੀ ਸੁਨਾਮ ਅਤੇ ਥਾਣਾ ਚੀਮਾ ਦੇ ਖੇਤਰਾਂ ਵਿੱਚ ਨਕਲੀ ਸ਼ਰਾਬ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ 'ਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ

ਨਕਲੀ ਸ਼ਰਾਬ ਦੇ ਨਿਰਮਾਣ ਅਤੇ ਲੇਬਲਿੰਗ ਲਈ ਵਰਤੇ ਜਾਣ ਵਾਲੇ ਹੋਰ ਸਾਜ਼ੋ-ਸਾਮਾਨ ਦੀ ਵੱਡੀ ਬਰਾਮਦਗੀ ਕੀਤੀ ਗਈ। ਡੀ.ਆਈ.ਜੀ., ਪਟਿਆਲਾ ਰੇਂਜ ਨੇ ਦੱਸਿਆ ਕਿ ਮਿਤੀ 20.03.2024 ਨੂੰ ਸੰਗਰੂਰ ਪੁਲਸ ਨੂੰ ਪਿੰਡ ਗੁੱਜਰਾਂ (ਥਾਣਾ ਦਿੜ੍ਹਬਾ) ਤੋਂ ਗੈਰ ਕੁਦਰਤੀ ਮੌਤਾਂ ਹੋਣ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਅਮਰੀਕ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਅਵਤਾਰ ਸਿੰਘ ਦੋਵੇਂ ਵਾਸੀ ਪਿੰਡ ਗੁੱਜਰਾਂ ਦੇ ਖਿਲਾਫ਼ ਐੱਫ.ਆਈ.ਆਰ ਨੰਬਰ 25, ਮਿਤੀ 20.03.2024 ਅਧੀਨ 302, 34 ਆਈ.ਪੀ.ਸੀ. ਅਤੇ 61/01/14 ਆਬਕਾਰੀ ਐਕਟ ਥਾਣਾ ਦਿੜ੍ਹਬਾ ਵਿਖੇ ਦਰਜ ਕੀਤੀ। ਉਕਤ ਮਾਮਲੇ ਦੀ ਤਫ਼ਤੀਸ਼ ਦੌਰਾਨ ਮੁਲਜ਼ਮ ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਲਾਲ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਉਭਾਵਾਲ ਅਤੇ ਇਸ ਪੂਰੇ ਕਾਂਡ ਦੇ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਤੇਈਪੁਰ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਭਾਰੀ ਮਾਤਰਾ ਵਿੱਚ ਨਕਲੀ ਸ਼ਰਾਬ ਅਤੇ ਇਸ ਦੇ ਨਿਰਮਾਣ ਲਈ ਵਰਤੇ ਜਾਂਦੇ ਹੋਰ ਸਾਮਾਨ ਦੀ ਬਰਾਮਦਗੀ ਕੀਤੀ ਗਈ।

ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ

ਮਿਤੀ 22.03.2024 ਨੂੰ ਪੁਲਸ ਥਾਣਾ ਸਿਟੀ ਸੁਨਾਮ ਅਤੇ ਥਾਣਾ ਚੀਮਾ ਵਿਖੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਕੁੱਝ ਵਿਅਕਤੀ ਵੀ ਨਕਲੀ ਸ਼ਰਾਬ ਪੀਣ ਨਾਲ ਬਿਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ। ਤਫਤੀਸ਼ ਕਰਨ 'ਤੇ ਪਤਾ ਲੱਗਾ ਕਿ ਇਹ ਘਟਨਾ ਵੀ ਉਸੇ ਨਕਲੀ ਸ਼ਰਾਬ ਦੇ ਸੇਵਨ ਕਾਰਨ ਵਾਪਰੀ ਸੀ, ਜਿਸ ਕਾਰਨ ਥਾਣਾ ਦਿੜ੍ਹਬਾ ਦੇ ਖੇਤਰ 'ਚ ਮਿਤੀ 20.03.2024 ਨੂੰ ਇਹ ਘਟਨਾ ਵਾਪਰੀ ਸੀ ਕਿਉਂਕਿ ਉਕਤ ਨਕਲੀ ਸ਼ਰਾਬ ਦੀ ਕੁਝ ਖੇਪ ਵੀ ਇਨ੍ਹਾਂ ਕੋਲ ਪਹੁੰਚੀ ਸੀ। ਇਸ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼ ਕਰਨ ਅਤੇ ਖਤਰੇ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ, 22.03.2024 ਨੂੰ, ਸੰਗਰੂਰ ਪੁਲਸ ਨੇ ਦੋ ਹੋਰ ਐੱਫ.ਆਈ.ਆਰ. ਨੰ. 18 ਮਿਤੀ 22.03.2024 ਅ/ਧ 302, 120-ਬੀ ਆਈ.ਪੀ.ਸੀ. ਅਤੇ 61-ਏ ਆਬਕਾਰੀ ਐਕਟ, ਥਾਣਾ ਚੀਮਾ ਵਿਖੇ 7 ਵਿਅਕਤੀਆਂ ਖ਼ਿਲਾਫ਼ ਅਤੇ ਇਸ ਤੋਂ ਇਲਾਵਾ ਐੱਫ. ਆਈ. ਆਰ. ਨੰ. 44 ਮਿਤੀ 22.03.2024 ਅ/ਧ 302, 34 ਆਈ.ਪੀ.ਸੀ. ਅਤੇ 61-ਏ ਆਬਕਾਰੀ ਐਕਟ ਥਾਣਾ ਸਿਟੀ ਸੁਨਾਮ, ਸੰਗਰੂਰ ਵਿਖੇ 6 ਵਿਅਕਤੀਆਂ ਖਿਲਾਫ ਦਰਜ ਕੀਤੀਆਂ ਗਈਆਂ।

ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ

ਉਨ੍ਹਾਂ ਕਿਹਾ ਕਿ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਟੀਮਾਂ ਭੇਜੀਆਂ ਅਤੇ ਤੁਰੰਤ ਕਾਰਵਾਈ ਕਰਕੇ ਇਸ ਘਟਨਾ ਵਿੱਚ ਸ਼ਾਮਲ ਜ਼ਿਆਦਾਤਰ ਦੋਸ਼ੀਆਂ ਨੂੰ ਫੜਨ ਵਿੱਚ ਕਾਮਯਾਬ ਰਹੀ। ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਗ੍ਰਿਫ਼ਤਾਰ ਵਿਅਕਤੀਆਂ ਦੀ ਕੁੱਲ ਗਿਣਤੀ 10 ਹੋ ਗਈ ਹੈ। ਇਹ ਦੋ ਫੜੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਪੁੱਤਰ ਚੰਨਾ ਰਾਮ ਵਾਸੀ ਟਿੱਬੀ ਰਵਿਦਾਸਪੁਰਾ, ਸੁਨਾਮ ਅਤੇ ਵੀਰੂ ਸੈਣੀ ਪੁੱਤਰ ਮਰਹੂਮ ਪੁਨੂੰ ਸੈਣੀ ਵਾਸੀ ਵਾਰਡ ਨੰ.3 ਸੁਨਾਮ ਵਜੋਂ ਹੋਈ ਹੈ।

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਪਰੋਕਤ ਵੀਰੂ ਸੈਣੀ ਨੇ 4 ਪੇਟੀਆਂ ਨਕਲੀ ਸ਼ਰਾਬ ਸੋਮਾ ਕੌਰ (ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ) ਤੋਂ ਖਰੀਦ ਕੇ ਦੋ ਡੱਬੇ ਮੰਗਲ ਸਿੰਘ ਨੂੰ ਵੇਚ ਦਿੱਤੇ ਅਤੇ ਬਾਕੀ ਦੋ ਡੱਬੇ ਇਲਾਕੇ ਦੇ ਆਮ ਲੋਕਾਂ ਨੂੰ ਵੇਚ ਦਿੱਤੇ। ਅੱਗੇ ਮੰਗਲ ਸਿੰਘ ਨੇ ਉਪਰੋਕਤ ਦੋ ਪੇਟੀਆਂ ਨਕਲੀ ਸ਼ਰਾਬ ਟਿੱਬੀ ਰਵਿਦਾਸਪੁਰਾ, ਸੁਨਾਮ ਦੇ ਇਲਾਕੇ ਵਿੱਚ ਆਮ ਲੋਕਾਂ ਨੂੰ ਵੇਚ ਦਿੱਤੀ। ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਤੋਂ ਪੁਲਸ ਨੇ ਪੂਰੀ ਨਕਲੀ ਸ਼ਰਾਬ ਦੀ ਖੇਪ ਜੋ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਦੁਆਰਾ ਤਿਆਰ ਕੀਤੀ ਗਈ ਸੀ ਅਤੇ ਉਸਦੇ ਵੱਖ-ਵੱਖ ਸਾਥੀਆਂ ਨੂੰ ਵੇਚੀ ਗਈ ਸੀ, ਦੀ ਗਿਣਤੀ ਕਰਨ ਦੇ ਯੋਗ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿੱਚ ਇਸ ਸਮੁੱਚੀ ਘਟਨਾ ਨਾਲ ਸਬੰਧਤ ਅਪਰਾਧਿਕ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਐੱਸ. ਆਈ. ਟੀ ਦੀ ਅਗਵਾਈ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਦੇ ਨਾਲ-ਨਾਲ ਹੋਰ ਅਧਿਕਾਰੀ ਕਰਨਗੇ। ਸੰਗਰੂਰ ਪੁਲਸ ਨੇ ਇਸ ਵਾਰਦਾਤ ਦੇ ਮਾਸਟਰਮਾਈਂਡ ਹਰਮਨਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਇਸ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸੰਗਰੂਰ ਪੁਲਸ ਦੇ ਯਤਨਾਂ ਨਾਲ ਕਈ ਬੇਕਸੂਰ ਵਸਨੀਕਾਂ ਦੀਆਂ ਜਾਨਾਂ ਵੀ ਬਚ ਗਈਆਂ ਹਨ ਜੋ ਨਕਲੀ ਸ਼ਰਾਬ ਦੇ ਸੇਵਨ ਦਾ ਸ਼ਿਕਾਰ ਹੋ ਜਾਂਦੇ, ਜੇਕਰ ਮਾਮਲੇ ਨੂੰ ਇੰਨੀ ਤੇਜ਼ ਰਫ਼ਤਾਰ ਨਾਲ ਨਜਿੱਠਿਆ ਨਾ ਗਿਆ ਹੁੰਦਾ ਅਤੇ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਂਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News