ਕਾਰ ਦੀ ਲਪੇਟ ’ਚ ਆਉਣ ਨਾਲ 1 ਦੀ ਮੌਤ

Sunday, Feb 16, 2020 - 07:16 PM (IST)

ਕਾਰ ਦੀ ਲਪੇਟ ’ਚ ਆਉਣ ਨਾਲ 1 ਦੀ ਮੌਤ

ਸਮਾਣਾ, (ਦਰਦ)- ਸ਼ਨੀਵਾਰ ਦੇਰ ਸ਼ਾਮ ਸਮਾਣਾ-ਪਟਿਆਲਾ ਸਡ਼ਕ ’ਤੇ ਪਿੰਡ ਫਤਿਹਪੁਰ ਨੇਡ਼ੇ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਸਿਟੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਚਮਕੌਰ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ (55) ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਫਤਿਹਪੁਰ ਪਿੰਡ ਨੇਡ਼ੇ ਇਕ ਢਾਬੇ ਦੇ ਸਾਹਮਣੇ ਪੈਂਚਰ ਲਾਉਣ ਦੀ ਦੁਕਾਨ ਕਰਦਾ ਸੀ। ਸ਼ਨੀਵਾਰ ਰਾਤ ਨੂੰ ਜਦੋਂ ਦੁਕਾਨ ਬੰਦ ਹੋਣ ’ਤੇ ਘਰ ਜਾਣ ਲਈ ਸਡ਼ਕ ’ਤੇ ਚਡ਼੍ਹਿਆ ਤਾਂ ਪਿੱਛੋ ਆ ਰਹੇ ਵਾਹਨ ਦੀ ਲਪੇਟ ਵਿਚ ਆ ਗਿਆ। ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਅਧਿਕਾਰੀ ਅਨੁਸਾਰ ਟੋਲ ਬੈਰੀਅਰ ’ਤੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਜਾਂਚ ਦੌਰਾਨ ਕਾਰ ਦੀ ਨੰਬਰ ਪਲੇਟ ਦੇ ਆਧਾਰ ’ਤੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Bharat Thapa

Content Editor

Related News