ਰਾਵੀ ਦਰਿਆ ‘ਚ ਬੰਨ੍ਹ ਪੂਰਨ ਦੌਰਾਨ ਪੋਕਲੇਨ ਮਸ਼ੀਨ ਡੁੱਬੀ, ਚਾਲਕ ਨੇ ਮੁਸ਼ਕਿਲ ਨਾਲ ਬਚਾਈ ਜਾਨ

Thursday, Sep 18, 2025 - 06:34 PM (IST)

ਰਾਵੀ ਦਰਿਆ ‘ਚ ਬੰਨ੍ਹ ਪੂਰਨ ਦੌਰਾਨ ਪੋਕਲੇਨ ਮਸ਼ੀਨ ਡੁੱਬੀ, ਚਾਲਕ ਨੇ ਮੁਸ਼ਕਿਲ ਨਾਲ ਬਚਾਈ ਜਾਨ

ਅਜਨਾਲਾ (ਬਾਠ)- ਰਾਵੀ ਦਰਿਆ ‘ਚ ਹੜ੍ਹ ਕਾਰਨ ਟੁੱਟੇ ਬੰਨ੍ਹਾਂ ਦੀ ਮੁਰੰਮਤ ਲਈ ਗੁਰੂ ਕਾ ਬਾਗ ਵਾਲੇ ਮਹਾਂਪੁਰਖਾਂ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਜ ਵੱਡਾ ਹਾਦਸਾ ਵਾਪਰਿਆ ਜਦੋਂ ਬੰਨ੍ਹ ਪੂਰਨ ਦੇ ਕੰਮ ‘ਚ ਲੱਗੀ ਪੋਕਲੇਨ ਮਸ਼ੀਨ ਅਚਾਨਕ ਸੰਤੁਲਨ ਗਵਾ ਬੈਠੀ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਈ। ਮਸ਼ੀਨ ਚਾਲਕ ਛਾਲ ਮਾਰ ਕੇ ਬੜੀ ਮੁਸ਼ਕਿਲ ਨਾਲ ਬਚ ਨਿਕਲਿਆ। ਮਹਾਂਪੁਰਖਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡੁੱਬੀ ਮਸ਼ੀਨ ਨੂੰ ਤੁਰੰਤ ਬਾਹਰ ਕੱਢਿਆ ਜਾਵੇ, ਤਾਂ ਜੋ ਬੰਨ੍ਹਾਂ ਦੀ ਮੁਰੰਮਤ ਦੀ ਸੇਵਾ ਨਿਰਵਿਘਨ ਜਾਰੀ ਰਹਿ ਸਕੇ।

ਇਹ ਵੀ ਪੜ੍ਹੋ-ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ : ਗੋਲੀਆਂ ਨਾਲ ਭੁੰਨ ਦਿੱਤਾ ਕਾਰ 'ਚ ਜਾ ਰਿਹਾ ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News