ਦਾਤਰ ਮਾਰ ਕੇ ਨੌਜਵਾਨ ਦਾ ਸਿਰ ਪਾੜਿਆ, ਦੋ ਵਿਰੁੱਧ ਕੇਸ ਦਰਜ

Friday, Nov 01, 2024 - 05:30 PM (IST)

ਦਾਤਰ ਮਾਰ ਕੇ ਨੌਜਵਾਨ ਦਾ ਸਿਰ ਪਾੜਿਆ, ਦੋ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ) : ਦਾਤਰ ਮਾਰ ਕੇ ਨੌਜਵਾਨ ਦਾ ਸਿਰ ਪਾੜਨ ਦੇ ਕਥਿਤ ਦੋਸ਼ ਹੇਠ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਦੋ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜ਼ਖਮੀ ਨੌਜਵਾਨ ਕਰਨਜੀਤ ਸਿੰਘ ਦੀ ਮਾਤਾ ਗੁਰਦੇਵ ਕੌਰ ਪਤਨੀ ਸਤਵੰਤ ਸਿੰਘ ਵਾਸੀ ਹਰੂਵਾਲ ਨੇ ਲਿਖਵਾਇਆ ਕਿ ਬੀਤੀ 29 ਅਕਤੂਬਰ ਨੂੰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਆਪਣੇ ਪਿੰਡ ਹਰੂਵਾਲ ਤੋਂ ਘਰੇਲੂ ਸਾਮਾਨ ਲੈਣ ਲਈ ਕਾਹਲਾਂਵਾਲੀ ਚੌਕ ਡੇਰਾ ਬਾਬਾ ਨਾਨਕ ਵਿਖੇ ਆਪਣੇ ਲੜਕੇ ਕਰਨਜੀਤ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਈ ਸੀ। ਸਾਮਾਨ ਲੈਣ ਉਪਰੰਤ ਜਦੋਂ ਉਹ ਆਪਣੇ ਉਕਤ ਲੜਕੇ ਵਾਲੀ ਸਾਈਡ ਜਾਣ ਲੱਗੇ ਤਾਂ ਇਸੇ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਅਮਿਤ ਤੇ ਗੋਪੀ ਵਾਸੀਆਨ ਪਿੰਡ ਸਮਰਾਏ ਦਾਤਰ ਨਾਲ ਲੈਸ ਹੋ ਕੇ ਆਏ, ਜਿਨ੍ਹਾਂ ਆਪਣਾ ਮੋਟਰਸਾਈਕਲ ਉਸ ਦੇ ਲੜਕੇ ਦੇ ਬਰਾਬਰ ਲਿਆ ਖੜ੍ਹਾ ਕੀਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਦਾਤਰ ਉਸਦੇ ਲੜਕੇ ਕਰਨਜੀਤ ਸਿੰਘ ਦੇ ਸਿਰ ਵਿਚ ਮਾਰ ਦਿੱਤਾ, ਜਿਸ ਨਾਲ ਇਹ ਗੰਭੀਰ ਜ਼ਖਮੀ ਹੋ ਕੇ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਿਆ।

ਇਸ ਤੋਂ ਬਾਅਦ ਉਸਨੇ ਆਪਣੇ ਦੂਜੇ ਲੜਕੇ ਸੁਖਪ੍ਰੀਤ ਸਿੰਘ ਨੂੰ ਫੋਨ ਕਰਕੇ ਬੁਲਾਇਆ, ਜਿਸ ਨੇ ਕਰਨਜੀਤ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਾਲ ਡੇਰਾ ਬਾਬਾ ਨਾਨਕ ਵਿਖੇ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਉਸਦੇ ਉਕਤ ਲੜਕੇ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਉਧਰ, ਉਕਤ ਮਾਮਲੇ ਸਬੰਧੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਕਾਰਵਾਈ ਕਰਦਿਆਂ ਉਪਰੋਕਤ ਥਾਣੇ ਵਿਚ ਉਕਤ ਦੋਵਾਂ ਨੌਜਵਾਨਾਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News