ਪੰਜਾਬ 'ਚ ਵੱਡੀ ਵਾਰਦਾਤ, ਜ਼ਮੀਨੀ ਵਿਵਾਦ ਦੇ ਚੱਲਦਿਆਂ ਮਾਰ 'ਤਾ ਸੋਹਣਾ-ਸੁਨੱਖਾ ਨੌਜਵਾਨ
Saturday, Apr 12, 2025 - 12:10 PM (IST)

ਪੱਟੀ(ਸੌਰਭ)- ਪੁਲਸ ਥਾਣਾ ਸਿਟੀ ਪੱਟੀ ਅਧੀਨ ਕੁੱਲਾ ਰੋਡ ਨੇੜੇ ਸੂਆ ਵਿਖੇ ਵੀਰਵਾਰ ਦੀ ਰਾਤ ਨੂੰ ਕਰੀਬ 10 ਵਜੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਧਿਰ ’ਤੇ ਦੂਜੀ ਧਿਰ ਉਪਰ ਚਲਾਈਆਂ ਗੋਲੀਆਂ ਦੌਰਾਨ ਇਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਪਹਿਚਾਣ ਬਰਿੰਦਰ ਸਿੰਘ ਉਰਫ ਫੂਲਕਾ ਪੁੱਤਰ ਬਲਵੰਤ ਸਿੰਘ ਵਾਸੀ ਕੋਟਦੁਨਾ ਥਾਣਾ ਧਨੌਲਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕੱਠੀਆਂ 2 ਛੁੱਟੀਆਂ
ਪੁਲਸ ਥਾਣਾ ਸਿਟੀ ਪੱਟੀ ਵਿਖੇ 2 ਵਿਅਕਤੀਆਂ ਸਣੇ 4/5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਇੰਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਜਸਪ੍ਰੀਤ ਸਿੰਘ ਪੁੱਤਰ ਬਲਕਰਨ ਸਿੰਘ ਵਾਸੀ ਮਾਨਸਾ ਖੁਰਦ ਥਾਣਾ ਸਿਟੀ ਮਾਨਸਾ-2 ਨੇ ਦੱਸਿਆ ਕਿ ਉਸ ਦੀ ਭੈਣ ਰੀਤੂਬਿੰਦਰ ਕੌਰ ਦਾ ਵਿਆਹ 2003 ਵਿਚ ਪਰਮਬੀਰ ਸਿੰਘ ਪੁੱਤਰ ਕਵਰਜੀਤ ਸਿੰਘ ਵਾਸੀ ਗਾਰਡਨ ਕਾਲੋਨੀ ਪੱਟੀ ਨਾਲ ਹੋਇਆ ਸੀ, ਜਿਸ ਦਾ ਇਕ ਮੁੰਡਾ ਕੈਨੇਡਾ ਵਿਖੇ ਪੜ੍ਹਾਈ ਕਰ ਰਿਹਾ ਹੈ ਤੇ ਉਸ ਦੇ ਪਿਤਾ ਪਰਮਬੀਰ ਸਿੰਘ ਨੂੰ ਘਰੇਲੂ ਜਾਇਦਾਦ ’ਚ ਸਾਢੇ ਸੋਲਾਂ ਕਿੱਲੇ ਜ਼ਮੀਨ ਆਉਂਦੀ ਹੈ, ਜੋ ਪਰਮਬੀਰ ਸਿੰਘ ਖੁਦ ਬੀਜਦਾ ਸੀ, ਜਿਸ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਉਸ ਤੋਂ ਬਾਅਦ ਰੀਤੂਬਿੰਦਰ ਕੌਰ ਦੀ ਮੌਤ ਵੀ 20-4-20 ਨੂੰ ਹੋ ਚੁੱਕੀ ਹੈ, ਜਿਸ ਕਾਰਨ ਇਹ ਜ਼ਮੀਨ ਅਸੀਂ ਖੁਦ ਵਾਹੀ ਕਰ ਰਹੇ ਹਾਂ, ਜਿਸ ਵਿਚ ਇਸ ਸਾਲ ਵੀ ਕਣਕ ਬੀਜੀ ਹੋਈ ਸੀ, ਸਾਡੇ ਜੀਜੇ ਦੇ ਪਿਤਾ ਕਵਰਜੀਤ ਸਿੰਘ ਨੇ ਸਾਲ 2006 ’ਚ ਨਵਤੇਜ ਸਿੰਘ ਤੇ ਜਗਬੀਰ ਸਿੰਘ ਵਾਸੀ ਬਛੰਬਰਪੁਰਾ ਮਾਨਾਂਵਾਲਾ ਥਾਣਾ ਚਾਟੀਵਿੰਡ ਨਾਲ 16 ਲੱਖ ਰੂਪੈ ਵਿਚ ਬਿਆਨਾਂ ਕਰ ਲਿਆ ਤਾਂ ਜਿਸ ਦੇ ਵਿਰੁੱਧ ਰੀਤੂਬਿੰਦਰ ਕੌਰ ਵੱਲੋਂ ਪੰਜਾਬ ਹਰਿਆਣਾ ਐਂਡ ਹਾਈਕੋਰਟ ਵਿਚ ਰਿੱਟ ਦਾਇਰ ਕਰਕੇ ਸਟੇਅ ਲਿਆ ਹੈ, ਜਿਸ ’ਤੇ ਕੇਸ ਦੀ ਅਗਲੀ ਤਰੀਕ 6-5-2025 ਨੂੰ ਪਈ ਹੈ, ਜਿਸ ਦੀ ਪੈਰਵਾਈ ਵੀ ਅਸੀਂ ਕਰ ਰਹੇ ਹਾਂ, ਹੁਣ ਸਾਨੂੰ ਪਤਾ ਲੱਗਾ ਕਿ ਨਵਤੇਜ ਸਿੰਘ ਤੇ ਜਗਬੀਰ ਸਿੰਘ ਜ਼ਮੀਨ ਵਿਚ ਪੱਕਾ ਕੋਠਾ ਪਾ ਰਹੇ ਹਨ, ਜਿਸ ’ਤੇ 10 ਅਪ੍ਰੈਲ ਰਾਤ 9.30 ਮੈਂ ਤੇ ਮੇਰਾ ਮੁੰਡਾ ਸਾਹਿਬ ਸਿੰਘ 21 ਸਾਲ, ਭਤੀਜਾ ਗਗਨਦੀਪ ਸਿੰਘ, ਮਾਤਾ ਨਰਿੰਦਰ ਕੌਰ, ਬਰਿੰਦਰ ਸਿੰਘ ਫੂਲਕਾ ਅਤੇ ਉਸ ਨਾਲ ਗੱਡੀ ਵਿਚ 3 ਮੁੰਡੇ ਹੋਰ ਦੋ ਦਿਹਾੜੀਦਾਰ ਕਾਮੇ ਸਾਰੇ ਗੱਡੀਆਂ ਪੀ.ਬੀ 31 ਜੀ 9678, ਸਫਾਰੀ ਪੀ.ਬੀ 02 ਬੀ.ਐੱਮ 2452 ਤੇ ਵਾਕਸ ਵੈਗਨ ਪੀ.ਬੀ 32 ਏ.ਸੀ 7600 ਵਿਚ ਸਵਾਰ ਹੋ ਕੇ ਮੌਕੇ ’ਤੇ ਆਏ ਤੇ ਜਗਬੀਰ ਸਿੰਘ ਜ਼ਮੀਨ ਵਿਚ ਕੋਠਾ ਪਾ ਰਿਹਾ ਸੀ, ਜਦ ਅਸੀਂ ਕੋਠੇ ਦੇ ਨਜ਼ਦੀਕ ਗਏ ਤਾਂ ਨਵਤੇਜ ਸਿੰਘ, ਜਗਬੀਰ ਸਿੰਘ ਅਤੇ 4/5 ਹੋਰ ਅਣਪਛਾਤੇ ਵਿਅਕਤੀਆਂ ਨਾਲ ਫਾਰਚੂਨਰ ਗੱਡੀ ’ਤੇ ਆਏ ਤੇ ਦੋਵਾਂ ਹੱਥਾਂ ਵਿਚ ਪਿਸਤੌਲ ਫੜ੍ਹੇ ਸਨ, ਆਉਂਦੇ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੌਰਾਨ 4-5 ਫਾਇਰ ਹੋਏ, ਇਕ ਫਾਇਰ ਬਰਿੰਦਰ ਸਿੰਘ ਦੀ ਛਾਤੀ ਵਿਚ ਲੱਗਾ ਤੇ ਉਹ ਡਿੱਗ ਪਿਆ, ਜਿਸ ’ਤੇ ਅਸੀਂ ਮਾਰ ਦਿੱਤਾ, ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਹ ਗੱਡੀ ਭਜਾ ਕੇ ਲੈ ਗਏ, ਜਿਸ ਦੌਰਾਨ ਅਸੀਂ ਜ਼ਖਮੀ ਹਾਲਤ ਵਿਚ ਬਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਪੱਟੀ ਇਲਾਜ ਲਈ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ-ਪਾਕਿ ਸਰਕਾਰ ਦੀ ਵੱਡੀ ਨਾਕਾਮੀ, 18 ਘੰਟੇ ਭੁੱਖੇ-ਪਿਆਸੇ ਬੈਠੇ ਸ਼ਰਧਾਲੂਆਂ ਦੀ ਨਹੀਂ ਲਈ ਸਾਰ
ਇਸ ਸਬੰਧੀ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਜੁਰਮ 103,191(3),190 ਬੀ.ਐੱਨ.ਐੱਸ, 25/27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਵਿਚ ਲੋਡ਼ੀਂਦੇ ਜਗਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਨਵਤੇਜ ਸਿੰਘ ਨੂੰ ਕਾਬੂ ਕਰਨ ਲਈ ਪੁਲਸ ਟੀਮਾਂ ਗਠਤ ਕੀਤੀਆਂ ਗਈਆਂ ਹਨ, ਜੋ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਸੀਨੀਅਰ IAS ਅਫ਼ਸਰਾਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8