ਸ਼ਟਰਿੰਗ ਕਰਦੇ ਸਮੇਂ ਮਜ਼ਦੂਰ ਡਿੱਗਾ, ਮੌਤ
Sunday, Sep 08, 2024 - 03:06 PM (IST)

ਬਟਾਲਾ (ਸਾਹਿਲ)-ਸ਼ਟਰਿੰਗ ਕਰਦੇ ਸਮੇਂ ਇਕ ਮਜ਼ਦੂਰ ਦੇ ਡਿੱਗਣ ਨਾਲ ਉਸਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਅਨਿਲ ਮੰਡਲ ਨੇ ਦੱਸਿਆ ਕਿ ਅਸੀਂ ਬਿਹਾਰ ਦੇ ਰਹਿਣ ਵਾਲੇ ਹਾਂ ਅਤੇ ਕਰੀਬ 8 ਮਹੀਨੇ ਪਹਿਲਾਂ ਮੇਰਾ ਭਰਾ ਅਰੁਣ ਮੰਡਲ ਪੁੱਤਰ ਬਾਲੋਵਾਲ ਮੰਡਲ ਵਾਸੀ ਬੰਗਾ (ਬਿਹਾਰ), ਜੋ ਬਟਾਲਾ ਵਿਖੇ ਕੰਮ ਕਰ ਲਈ ਆਇਆ ਸੀ ਅਤੇ ਉਹ ਇਕ ਠੇਕੇਦਾਰ ਕੋਲ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਅੱਜ ਸ਼ਟਰਿੰਗ ਕਰਦੇ ਸਮੇਂ ਅਚਾਨਕ ਉੱਪਰੋਂ ਗਾਰਡਰ ਖਿਸਕ ਜਾਣ ਨਾਲ ਹੇਠਾਂ ਡਿੱਗ ਪਿਆ, ਜਿਸਦੇ ਬਾਅਦ ਅਸੀਂ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਅਰੁਣ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਠੇਕੇਦਾਰ ਰਛਪਾਲ ਸਿੰਘ ਲਾਲੀ ਅਤੇ ਮ੍ਰਿਤਕ ਦੇ ਭਰਾ ਅਨਿਲ ਮੰਡਲ ਦੇ ਬਿਆਨਾਂ ’ਤੇ 195 ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਕ ਸਾਲ ਪਹਿਲਾਂ ਪਰਿਵਾਰ ਤੋਂ ਵਿਛੜਿਆ ਬੱਚਾ ਪੁਲਸ ਪ੍ਰਸ਼ਾਸਨ ਸਦਕਾ ਪੁੱਜਾ ਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8