ਹੈਰੋਇਨ ਦੀ ਸਮੱਗਲਿੰਗ ਕਰਨ ਵਾਲੀ ਔਰਤ ਗ੍ਰਿਫਤਾਰ
Tuesday, Feb 25, 2020 - 12:13 AM (IST)

ਅੰਮ੍ਰਿਤਸਰ, (ਸੰਜੀਵ)- ਚੌਕੀ ਗੁੱਜਰਪੁਰਾ ਦੀ ਪੁਲਸ ਨੇ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੀ ਰਜਨੀ ਉਰਫ ਰਾਜ ਨਿਵਾਸੀ ਗੁੱਜਰਪੁਰਾ ਨੂੰ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 18 ਗ੍ਰਾਮ ਹੈਰੋਇਨ, 1 ਇਲੈਕਟ੍ਰਿਕ ਕੰਡਾ ਅਤੇ 15 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਪੁਲਸ ਨੇ ਉਕਤ ਔਰਤ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਐੱਸ. ਆਈ. ਵਿਨੋਦ ਸ਼ਰਮਾ ਨੇ ਦੱਸਿਆ ਕਿ ਇਨਪੁਟ ਸੀ ਕਿ ਰਜਨੀ ਆਪਣੇ ਲਡ਼ਕੇ ਅਜੇ ਮਸੀਹ ਦੇ ਨਾਲ ਮਿਲ ਕੇ ਹੈਰੋਇਨ ਦੀ ਸਮੱਗਲਿੰਗ ਕਰ ਰਹੀ ਹੈ। ਜਿਸ ’ਤੇ ਛਾਪਾਮਾਰੀ ਕਰ ਕੇ ਰਜਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂਕਿ ਉਸ ਦਾ ਲਡ਼ਕਾ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਚੱਲ ਰਿਹਾ ਹੈ। ਜਿਸ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।